Site icon TV Punjab | Punjabi News Channel

ਬਾਇਡਨ ਨੂੰ ਹਰਾ ਕੇ ਟਰੰਪ ਦੂਜੀ ਵਾਰ ਬਣਨਗੇ ਅਮਰੀਕੀ ਰਾਸ਼ਟਰਪਤੀ!

ਬਾਇਡਨ ਨੂੰ ਹਰਾ ਕੇ ਟਰੰਪ ਦੂਜੀ ਵਾਰ ਬਣਨਗੇ ਅਮਰੀਕੀ ਰਾਸ਼ਟਰਪਤੀ!

Washington- ਅਮਰੀਕਾ ’ਚ ਅਗਲੇ ਸਾਲ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਚੋਣਾਂ ’ਚ ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਟੱਕਰ ਹੋਣ ਵਾਲੀ ਹੈ। ਇਸੇ ਵਿਚਾਲੇ ਰੀਪਬਲਕਿਨ ਪਾਰਟੀ ਦੇ ਉਮੀਦਵਾਰ ਟਰੰਪ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ। ਅਸਲ ’ਚ ਵਾਸ਼ਿੰਗਟਨ ਪੋਸਟ ਅਤੇ ਏ. ਬੀ. ਸੀ. ਨਿਊਜ਼ ਦੇ ਇੱਕ ਨਵੇਂ ਸਰਵੇਖਣ ਮੁਤਾਬਕ ਆਗਾਮੀ ਰਾਸ਼ਟਰਪਤੀ ਚੋਣਾਂ ਦੀ ਦੌੜ ’ਚ ਫਿਲਹਾਲ ਡੋਨਾਲਡ ਟਰੰਪ ਨੇ ਜੋਅ ਬਾਇਡਨ ਨੂੰ ਪਛਾੜ ਦਿੱਤਾ ਹੈ। ਹਾਲਾਂਕਿ ਇਹ ਇੱਕ ਕਾਲਪਨਿਕ ਸਰਵੇਖਣ ਹੈ।
ਸਰਵੇਖਣ ਮੁਤਾਬਕ ਹੈੱਡ-ਟੂ-ਹੈੱਡ ਭਾਵ ਕਿ ਆਹਮੋ-ਸਾਹਮਣੇ ਦੀ ਲੜਾਈ ’ਚ ਟਰੰਪ ਨੇ ਬਾਇਡਨ ਨੂੰ 51-42 ਅੰਕਾਂ ਨਾਲ ਹਰਾ ਦਿੱਤਾ ਹੈ। ਦੱਸ ਦਈਏ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਦੀ ਦੌੜ ’ਚ ਟਰੰਪ ਕਾਫ਼ੀ ਅੱਗੇ ਨਿਕਲ ਚੁੱਕੇ ਹਨ। ਪਾਰਟੀ ਵਲੋਂ ਟਰੰਪ ਦੇ ਪਿੱਛੋਂ ਦੱਖਣੀ ਕੈਲੋਲਿਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਅਤੇ ਕਾਰੋਬਾਰੀ ਵਿਵੇਕ ਰਾਮਾਸਵਾਮੀ ਦੌੜ ’ਚ ਹਨ। ਦੱਸਣਯੋਗ ਹੈ ਕਿ ਰਾਸ਼ਟਰਪਤੀ ਚੋਣਾਂ ਲਈ ਰਸਮੀ ਨਾਮਜ਼ਦਗੀ ਦੀ ਪ੍ਰਕਿਰਿਆ ਜਨਵਰੀ ’ਚ ਆਇਓਵਾ ਕਾਕਸ ਅਤੇ ਨਿਊ ਹੈਂਪਸ਼ਾਇਰ ਪ੍ਰਾਇਮਰੀ ਦੇ ਨਾਲ ਸ਼ੁਰੂ ਹੋਵੇਗੀ।

Exit mobile version