ਗੈਰਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਣ ਵਾਲਿਆਂ ਲਈ ‘ਸਟੇਅ’ ਬੰਦ !

ਗੈਰਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਣ ਵਾਲਿਆਂ ਲਈ ‘ਸਟੇਅ’ ਬੰਦ !

ਟਰੰਪ ਨੇ ਕਿਹਾ ਕਿ ਨਾ ਹੀ ਚਲਾਇਆ ਜਾਵੇ ਕੋਈ ਕੇਸ ਨਾ ਦਿੱਤੀ ਜਾਵੇ ਸਟੇਅ, ਸਿੱਧਾ ਮਿਲੇ ਦੇਸ਼ ਨਿਕਾਲ਼ਾ

SHARE

Washington: ਅਮਰੀਕਾ ਦੇ ਰਾਸ਼ਟਰਪਤੀ ਡਾਨਲਡ ਟਰੰਪ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਣ ਵਾਲਿਆਂ ਖ਼ਿਲਾਫ਼ ਇੱਕ ਤੋਂ ਬਾਅਦ ਇੱਕ ਸਖ਼ਤ ਫ਼ੈਸਲਾ ਲੈ ਰਹੇ ਹਨ। ਹੁਣ ਟਰੰਪ ਨੇ ਐਲਾਨ ਕੀਤਾ ਹੈ ਕਿ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਦੀ ਸਰਹੱਦ ਅੰਦਰ ਦਾਖ਼ਲ ਹੋਣ ਵਾਲਿਆਂ ਨੂੰ ਸਿੱਧਾ ਦੇਸ਼ ਤੋਂ ਬਾਹਰ ਕੀਤਾ ਜਾਵੇ। ਫੜੇ ਗਏ ਵਿਅਕਤੀਆਂ ਨੂੰ ਜੱਜ ਅੱਗੇ ਪੇਸ਼ ਹੋਣ ਦਾ ਵੀ ਕੋਈ ਮੌਕਾ ਨਾ ਦਿੱਤਾ ਜਾਵੇ।
ਇਸ ‘ਤੇ ਪ੍ਰਤੀਕਰਮ ਦਿੰਦੇ ਹੋਏ ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ ਨੇ ਕਿਹਾ ਹੈ ਕਿ ਟਰੰਪ ਦਾ ਇਹ ਕਦਮ ਗੈਰਕਾਨੂੰਨੀ ਹੋਵੇਗਾ, ਤੇ ਉਨ੍ਹਾਂ ਅਸੂਲਾਂ ਦੀ ਉਲੰਘਣਾ ਕਰੇਗਾ ਜਿਨ੍ਹਾਂ ਨੂੰ ਨਿਭਾਉਣ ਲਈ ਰਾਸ਼ਟਰਪਤੀ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਸੀ।
ਡਾਨਲਡ ਟਰੰਪ ਨੇ ਟਵਿੱਟਰ ਰਾਹੀਂ ਕਿਹਾ ਹੈ ਕਿ ਉਹ ਇਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ‘ਤੇ ਹਮਲਾ ਕਰਨ ਨਹੀਂ ਦੇਣਗੇ। ਜਦੋਂ ਕੋਈ ਵੀ ਦੇਸ਼ ‘ਚ ਇਸ ਤਰ੍ਹਾਂ ਆਉਂਦਾ ਹੈ ਤਾਂ ਤੁਰੰਤ ਉਸਨੂੰ ਉੱਥੇ ਭੇਜ ਦੇਣਾ ਚਾਹੀਦਾ ਹੈ ਜਿੱਥੋਂ ਉਹ ਆਇਆ ਹੋਵੇ। ਨਾ ਹੀ ਕੋਈ ਕੇਸ ਚੱਲੇ ਤੇ ਨਾ ਹੀ ਕੋਈ ਜੱਜ ਅੱਗੇ ਪੇਸ਼ ਹੋਵੇ। ਟਰੰਪ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਗੈਰਕਾਨੂੰਨੀ ਢੰਗ ਨਾਲ ਦੇਸ਼ ‘ਚ ਦਾਖ਼ਲ ਹੋਏ ਵਿਅਕਤੀਆਂ ਨੂੰ ਰੁਕਣ ਦਾ ਮੌਕਾ ਦੇਣਾ ਉਨ੍ਹਾਂ ਲੋਕਾਂ ਨਾਲ ਨਾਇਨਸਾਫ਼ੀ ਹੈ ਜੋ ਕਾਨੂੰਨੀ ਤੌਰ ‘ਤੇ ਅਮਰੀਕਾ ਪਹੁੰਚੇ ਹਨ, ਤੇ ਕਈ ਲੋਕ ਸਾਲਾਂ ਤੋਂ ਕਾਨੂੰਨੀ ਤੌਰ ‘ਤੇ ਦੇਸ਼ ‘ਚ ਆਉਣ ਲਈ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਲੋਕਾਂ ਦੀ ਲੋੜ ਹੈ ਜੋ ਅਮਰੀਕਾ ਨੂੰ ਮਹਾਨ ਦੇਸ਼ ਬਣਾਉਣ।
ਡਾਨਲਡ ਟਰੰਪ ਵੱਲੋਂ ਦਿੱਤੇ ਗਏ ਇਸ ਬਿਆਨ ਮੁਤਾਬਕ ਜੇਕਰ ਕਦਮ ਚੁੱਕੇ ਜਾਂਦੇ ਹਨ ਤਾਂ ਅਮਰੀਕਾ ‘ਚ ਗੈਰਕਾਨੂੰਨੀ ਢੰਗ ਨਾਲ ਪਹੁੰਚਣ ਵਾਲਿਆਂ ਲਈ ਉੱਥੇ ਪੱਕੇ ਹੋਣਾ ਤਾਂ ਦੂਰ ਦੀ ਗੱਲ, ਸਗੋਂ ਉਨ੍ਹਾਂ ਲਈ ਅਮਰੀਕਾ ‘ਚ ਕੁਝ ਦਿਨ ਬਿਤਾਉਣਾ ਵੀ ਅਸੰਭਵ ਹੋ ਜਾਵੇਗਾ।

Short URL:tvp http://bit.ly/2MUHhna

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab