ਟਰੰਪ ਦੀ ਜਿੱਤ ਚਾਹੁੰਦਾ ਸੀ, ਪਰ ਦਖ਼ਲ ਨਹੀਂ ਦਿੱਤਾ: ਪੁਤਿਨ

ਟਰੰਪ ਦੀ ਜਿੱਤ ਚਾਹੁੰਦਾ ਸੀ, ਪਰ ਦਖ਼ਲ ਨਹੀਂ ਦਿੱਤਾ: ਪੁਤਿਨ

SHARE

Europe: ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਉਹ ਚਾਹੁੰਦੇ ਸਨ ਕਿ ਟਰੰਪ ਹੀ 2016 ਦੀਆਂ ਚੋਣਾਂ ਜਿੱਤਣ, ਪਰ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੇ ਕੋਈ ਵੀ ਮਦਦ ਨਹੀਂ ਕੀਤੀ।
ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡਾਨਲਡ ਟਰੰਪ ਤੇ ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੁਲਾਕਾਤ ਕੀਤੀ। ਪਰ ਇਸ ਮੌਕੇ ਡਾਨਲਡ ਟਰੰਪ ਨੇ ਚੋਣਾਂ ਦੌਰਾਨ ਕੀਤੀ ਗਈ ਦਖ਼ਲਅੰਦਾਜ਼ੀ ਦੇ ਮਾਮਲੇ ਦੀ ਕੋਈ ਜ਼ੋਰਦਾਰ ਨਿੰਦਾ ਨਹੀਂ ਕੀਤੀ, ਜਦਕਿ ਅਮਰੀਕਾ ਦੀਆਂ ਖ਼ੂਫੀਆ ਏਜੰਸੀਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਰਸ਼ੀਆ ਨੇ 2016 ਦੀਆਂ ਅਮਰੀਕੀ ਚੋਣਾਂ ਦੌਰਾਨ ਦਖ਼ਲਅੰਦਾਜ਼ੀ ਕੀਤੀ ਹੈ। ਇੱਥੋਂ ਤੱਕ ਕਿ ਏਜੰਸੀਆਂ ਨੇ ਇਹ ਵੀ ਕਿਹਾ ਸੀ ਕਿ ਡੈਮੋਕਰੇਟਿਕਸ ਦੀਆਂ ਈਮੇਲਸ ਵੀ ਹੈਕ ਕੀਤੀਆਂ ਗਈਆਂ ਸਨ, ਇਸੇ ਦੇ ਤਹਿਤ ਪਿਛਲੇ ਹਫ਼ਤੇ 12 ਰਸ਼ੀਅਨਸ ‘ਤੇ ਕਾਰਵਾਈ ਵੀ ਹੋਈ ਹੈ।
ਟਰੰਪ ਤੇ ਪੁਤਿਨ ਨੇ ਜੁਆਇੰਟ ਕਾਨਫਰੰਸ ਦੌਰਾਨ ਚੋਣਾਂ ‘ਚ ਦਖ਼ਲਅੰਦਾਜ਼ੀ ਦੇ ਮੁੱਦੇ ‘ਤੇ ਗੱਲਬਾਤ ਕੀਤੀ। ਇਸ ਮੌਕੇ ਵਲਾਦੀਮੀਰ ਪੁਤਿਨ ਨੇ ਦਖ਼ਲਅੰਦਾਜ਼ੀ ਨਾ ਕੀਤੇ ਜਾਣ ਦਾ ਦਾਅਵਾ ਕੀਤਾ।
ਸ਼ੁਰੂਆਤ ‘ਚ ਹੀ ਟਰੰਪ ਨੇ ਟਿੱਪਣੀ ਕੀਤੀ ਕਿ ਅਮਰੀਕਾ-ਰਸ਼ੀਆ ਦੇ ਰਿਸ਼ਤੇ ਉਦੋਂ ਤੱਕ ਹੇਠਲੇ ਪੱਧਰ ਦੇ ਸਨ, ਜਦੋਂ ਤੱਕ ਦੋਵਾਂ ਦੇਸ਼ਾਂ ਨੇ ਆਹਮੋ-ਸਾਹਮਣੇ ਹੋ ਕੇ ਇੱਕ ਦੂਜੇ ਨਾਲ ਸੰਮੇਲਨ ਦੌਰਾਨ ਗੱਲਬਾਤ ਨਹੀਂ ਕੀਤੀ।
ਜਿਸਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਚਾਰ ਘੰਟੇ ਹੋ ਗਏ ਹਨ, ਰਿਸ਼ਤਿਆਂ ‘ਚ ਬਦਲਾਅ ਆ ਗਿਆ ਹੈ।
ਡਾਨਲਡ ਟਰੰਪ ਨੇ ਇਸ ਗੱਲ ਨੂੰ ਵੀ ਗਲਤ ਠਹਿਰਾਇਆ ਕਿ ਅਮਰੀਕਾ ‘ਚ ਚੋਣ ਪ੍ਰਚਾਰ ਤੇ ਰਸ਼ੀਆ ਦਰਮਿਆਨ ਕਈ ਵੀ ਸਬੰਧ ਸੀ।
ਟਰੰਪ ਨੇ ਕਿਹਾ ਕਿ, “ਅਸੀਂ ਬੇਹੱਦ ਵਧੀਆ ਚੋਣ ਪ੍ਰਚਾਰ ਕੀਤਾ, ਇਸੇ ਕਰਕੇ ਮੈਂ ਰਾਸ਼ਟਰਪਤੀ ਹਾਂ”
ਅੱਜ ਸਵੇਰੇ ਹੀ ਡਾਨਲਡ ਟਰੰਪ ਨੇ ਟਵੀਟ ਰਾਹੀਂ ਕਹਿ ਦਿੱਤਾ ਸੀ ਕਿ ਰਸ਼ੀਆ ਨਾਲ ਸਾਡਾ ਰਿਸ਼ਤਾ ਕਦੀ ਵੀ ਬੇਹੱਦ ਖ਼ਰਾਬ ਨਹੀਂ ਹੋਇਆ। ਇੱਥੋਂ ਤੱਕ ਕਿ ਟਵੀਟ ਰਾਹੀਂ ਟਰੰਪ ਨੇ ਅਮਰੀਕਾ ‘ਚ ਹੁਣ ਤੱਕ ਰਹੀਆਂ ਸਰਕਾਰਾਂ ‘ਤੇ ਵੀ ਤਿੱਖਾ ਹਮਲਾ ਕੀਤਾ।

ਡਾਨਲਡ ਟਰੰਪ ਦੇ ਇਸ ਟਵੀਟ ‘ਤੇ ਰਸ਼ੀਆ ਦੇ ਵਿਦੇਸ਼ ਮੰਤਰਾਲੇ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਟਰੰਪ ਦੇ ਵਿਚਾਰਾਂ ਨਾਲ ਸਹਿਮਤ ਹਨ।
ਦੋਵਾਂ ਰਾਸ਼ਟਰਪਤੀਆਂ ਦੀ ਮੁਲਾਕਾਤ ਦੌਰਾਨ ਵਲਾਦੀਮੀਰ ਪੁਤਿਨ ਨੇ ਦੁਬਾਰਾ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਰਸ਼ੀਆ ਨੇ ਕੋਈ ਦਖ਼ਲ ਨਹੀਂ ਦਿੱਤਾ, ਨਾਲ ਹੀ ਇਨ੍ਹਾਂ ਇਲਜ਼ਾਮਾਂ ਨੂੰ ਰਾਸ਼ਟਰਪਤੀ ਪੁਤਿਨ ਨੇ ‘ਬਕਵਾਸ’ ਦੱਸਿਆ।
ਜਿਕਰਯੋਗ ਹੈ ਕਿ ਫਿਨਲੈਂਡ, ਯੂਰਪ ਵਿੱਚ ਇਸ ਸਮੇਂ ਸੰਮੇਲਨ ਹੋ ਰਿਹਾ ਹੈ, ਜਿੱਥੇ ਟਰੰਪ ਤੇ ਪੁਤਿਨ ਦੀ ਮੁਲਾਕਾਤ ਹੋਈ।

Short URL:tvp http://bit.ly/2utrnsj

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab