ਸਰੀ ‘ਚ ਬੰਦ ਹੋ ਜਾਵੇਗੀ 58 ਸਾਲ ਪੁਰਾਣੀ ਕਿਸਾਨ ਮਾਰਕਿਟ

ਸਰੀ ‘ਚ ਬੰਦ ਹੋ ਜਾਵੇਗੀ 58 ਸਾਲ ਪੁਰਾਣੀ ਕਿਸਾਨ ਮਾਰਕਿਟ

SHARE

Vancouver: ਟੂ ਈ.ਈ.’ਸ ਕਿਸਾਨ ਮਾਰਕਿਟ 31 ਅਕਤੂਬਰ 2018 ਨੂੰ ਬੰਦ ਹੋ ਜਾਵੇਗੀ। 16411 ਫਰੇਜ਼ਰ ਹਾਈਵੇ ‘ਤੇ ਮੌਜੂਦ ਇਹ ਮਾਰਕਿਟ ਪਿਛਲੇ 58 ਸਾਲ ਤੋਂ ਚੱਲ ਰਹੀ ਹੈ।
ਪਰਿਵਾਰ ਨੇ ਮਾਰਕਿਟ ਸਿਟੀ ਆਫ਼ ਸਰੀ ਨੂੰ ਪਿਛਲੇ ਮਹੀਨੇ ਵੇਚ ਦਿੱਤੀ ਹੈ। ਪਰਿਵਾਰਕ ਮੈਂਬਰ ਜੈਸਨ, ਵੈਂਡਰਪਲੋਜ਼ ਮਾਰਕਿਟ ਨੂੰ ਚਲਾ ਰਹੇ ਹਨ। ਇਸ ਦੌਰਾਨ ਵੈਂਡਰਪਲੋਜ਼ ਦਾ ਬੇਟਾ ਵੀ ਮਾਰਕਿਟ ਨੂੰ ਚਲਾਉਣ ‘ਚ ਮਦਦ ਕਰਦਾ ਹੈ। ਇਨ੍ਹਾਂ ਤੋਂ ਪਹਿਲਾਂ ਜੈਸਨ ਆਪਣੇ ਪਿਤਾ ਨਾਲ ਇਸ ਮਾਰਕਿਟ ਨੂੰ ਚਲਾਉਂਦੀ ਸੀ।
ਜੈਸਨ ਮੁਤਾਬਕ ਉਹ ਬਹੁਤ ਛੋਟੀ ਸੀ ਜਦੋਂ ਤੋਂ ਆਪਣੇ ਪਿਤਾ ਨਾਲ ਕਿਸਾਨ ਮਾਰਕਿਟ ‘ਚ ਕੰਮ ਕਰ ਰਹੀ ਹੈ।
ਪਰਿਵਾਰ ਮੁਤਾਬਕ ਮਾਰਕਿਟ ਨੂੰ ਵੇਚ ਦੇਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ‘ਚ ਇੱਕ ਵੱਡਾ ਬਦਲਾਅ ਆ ਰਿਹਾ ਹੈ। ਜਿਸ ਨਾਲ ਨਜਿੱਠਣਾ ਸ਼ਾਇਦ ਉਨਾਂ੍ਹ ਲਈ ਬਹੁਤ ਮੁਸ਼ਕਲ ਹੋਣ ਵਾਲ਼ਾ ਹੈ।
ਜੈਸਨ ਨੇ ਕਿਹਾ ਕਿ ਉੱਥੇ ਕੰਮ ਕਰਨ ਵਾਲਿਆਂ ਦੀ ਨੌਕਰੀ ਚਲੀ ਜਾਵੇਗੀ, ਉਨ੍ਹਾਂ ਦੇ ਗ੍ਰਾਹਕ ਇੱਕ ਵੱਡੀ ਕਮੀ ਮਹਿਸੂਸ ਕਰਨਗੇ। ਇਹ ਮਾਰਕਿਟ ਉਨ੍ਹਾਂ ਦਾ ਇੱਕ ਪਰਿਵਾਰ ਸੀ, ਮਾਰਕਿਟ ਦੇ ਚਲੇ ਜਾਣ ਮਗਰੋਂ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਘਾਟਾ ਪਵੇਗਾ।
ਇਸ ਫਾਰਮ ਨੂੰ ਪਰਿਵਾਰ ਨੇ 1960 ‘ਚ ਖਰੀਦਿਆ ਸੀ, ਪਰ ਜੇਕਰ ਇਸਦੇ ਇਤਿਹਾਸ ‘ਤੇ ਨਜ਼ਰ ਪਾਈ ਜਾਵੇ ਤਾਂ ਇਹ ਫਾਰਮ ਦੂਜੇ ਵਿਸ਼ਵ ਯੱੁਧ ਦੇ ਸਮੇਂ ਨਾਲ ਜੁੜਿਆ ਹੋਇਆ ਹੈ।
ਕੰਪਨੀ ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਐਮਿਲ ਤੇ ਐਲੀਜ਼ਾਬੈੱਥ ਕੋਵਾਲਸਕੀ ਨੇ ਟੂ ਈ.ਈ.’ਸ ਨੂੰ ਡਾਇਰੀ ਫਾਰਮ ਤੇ ਫਰੂਟ ਸਟੈਂਡ ਵਜੋਂ ਸ਼ੁਰੂ ਕੀਤਾ ਸੀ। ਜਿਸ ਕਰਕੇ ਪਤਾ ਲੱਗਦਾ ਹੈ ਕਿ ਇਸ ਫਾਰਮ ਦਾ ਇਤਿਹਾਸ ਫਲੀਟਵੁੱਡ ਨਾਲ ਜੁੜਿਆ ਹੋਇਆ ਹੈ।
ਜੈਸਨ ਮੁਤਾਬਕ 1960 ‘ਚ ਉਸਦੇ ਮਾਪਿਆਂ ਨੇ ਜਦੋਂ ਇਹ ਫਾਰਮ ਖਰੀਦਿਆ ਤਾਂ ਉਨ੍ਹਾਂ ਨੇ ਸਬਜ਼ੀਆਂ ਤੇ ਫਲ਼ ਉਗਾਉਣੇ ਜਾਰੀ ਰੱਖੇ, ਪਰ ਗਾਵਾਂ ਦੀ ਥਾਂ ‘ਤੇ ਉਨ੍ਹਾਂ ਨੇ ਫਾਰਮ ‘ਚ ਮਧੂ ਮੱਖੀਆਂ ਤੇ ਮੁਰਗੀਆਂ ਰੱਖ ਲਈਆਂ।
ਪਰਿਵਾਰ ਦਾ ਮਕਸਦ ਅੰਡੇ, ਸ਼ਹਿਦ ਤੇ ਸਬਜ਼ੀਆਂ ਵੇਚਣ ਦਾ ਸੀ। ਸੜਕ ਦੇ ਕੰਢੇ ‘ਤੇ ਇੱਕ ਸਟਾਲ ਲਗਾ ਕੇ ਇਹ ਸਭ ਵੇਚਿਆ ਜਾਂਦਾ ਸੀ।
1960 ‘ਚ ਇੱਕ ਦਰਜਨ ਅੰਡੇ 25 ਸੈਂਟ ਦੇ ਹੁੰਦੇ ਸਨ। ਸ਼ਹਿਦ 30 ਸੈਂਟ ਪ੍ਰਤੀ ਪੌਂਡ ਦੇ ਹਿਸਾਬ ਨਾਲ ਵੇਚਿਆ ਜਾਂਦਾ ਸੀ।
ਫਾਰਮ ‘ਚ ਜੈਮ ਤੇ ਬਰੈੱਡ ਵੀ ਬਣਾਏ ਜਾਂਦੇ ਸੀ, ਕੌਮੀ ਛੁੱਟੀਆਂ ਵਾਲ਼ੇ ਦਿਨ 100 ਬਰੈੱਡ 27 ਸੈਂਟ ਦੇ ਵੇਚੇ ਜਾਂਦੇ ਸਨ।
ਜਿਵੇਂ-ਜਿਵੇਂ ਮੰਗ ‘ਚ ਵਾਧਾ ਹੁੰਦਾ ਗਿਆ ਫਿਰ ਸਟੋਰ ਲਈ ਸਮਾਨ ਸਥਾਨਕ ਕਿਸਾਨਾਂ ਤੋਂ ਖਰੀਦਣਾ ਸ਼ੁਰੂ ਕਰ ਦਿੱਤਾ ਗਿਆ।
ਗ੍ਰਾਹਕਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੁੰਦਾ ਗਿਆ ਤੇ ਮਾਰਕਿਟ ‘ਚ ਕਾਮਿਆਂ ਦੀ ਗਿਣਤੀ ਵਧਦੀ ਗਈ।
ਜੈਸਨ ਮੁਤਾਬਕ ਉਨ੍ਹਾਂ ਦੀ ਮਾਰਕਿਟ ‘ਚ ਕਈ ਅਜਿਹੇ ਕਾਮੇ ਹਨ ਜੋ ਪਿਛਲੇ 30 ਸਾਲ ਤੋਂ ਉੱਥੇ ਹੀ ਕੰਮ ਕਰ ਰਹੇ ਹਨ।
ਨਵੰਬਰ 2000 ‘ਚ ਫਾਰਮ ਨੂੰ 25 ਏਕੜ ਹੋਰ ਜ਼ਮੀਨ ਖਰੀਦ ਕੇ ਵੱਡਾ ਕੀਤਾ ਗਿਆ।
ਸਿਟੀ ਆਫ਼ ਸਰੀ ਵੱਲੋਂ ਪਲੈਨ ਕੀਤਾ ਜਾ ਰਿਹਾ ਹੈ ਕਿ ਇਸ ਥਾਂ ‘ਤੇ ਡੈਸਟੀਨੇਸ਼ਨ ਐਥਲੈਟਿਕ ਪਾਰਕ ਬਣਾਇਆ ਜਾਵੇਗਾ, ਜੋ ਫਲੀਟਵੁੱਡ ਲਈ ਹੋਵੇਗਾ। ਇੱਥੇ ਖੇਡਾਂ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ।

Short URL:tvp http://bit.ly/2vyDDZ7

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab