ਯੂਪੀ ‘ਚ ਕਿਸਾਨਾਂ ਦੇ ਸਮਰਥਨ ਵਿਚ ਮਹਿਲਾ ਕਮਿਸ਼ਨ ਦੀ ਮੈਂਬਰ ਨੇ ਦਿੱਤਾ ਅਸਤੀਫਾ, ਭਾਜਪਾ ਪਾਰਟੀ ਵੀ ਛੱਡੀ ।

Share News:

ਕਿਸਾਨ ਅੰਦੋਲਨ ਦੀ ਹਮਾਇਤ ਵਿਚ ਉੱਤਰ ਪ੍ਰਦੇਸ਼ ਦੀ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਡਾ. ਪ੍ਰਿਆਮਵਦਾ ਤੋਮਰ ਨੇ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਦੀ ਮੈਂਬਰਸ਼ਿਪ, ਸਾਰੀਆਂ ਜ਼ਿੰਮੇਵਾਰੀਆਂ ਅਤੇ ਅਹੁਦਿਆਂ ਤੋਂ ਵੀ ਅਸਤੀਫਾ ਦੇ ਦਿੱਤਾ ਹੈ।

ਦੱਸ ਦਈਏ ਕਿ ਡਾ. ਤੋਮਰ ਪੱਛਮੀ ਉੱਤਰ ਪ੍ਰਦੇਸ਼ ਦੇ ਵੱਡੇ ਨੇਤਾਵਾਂ ਵਿਚੋਂ ਇੱਕ ਹਨ। ਉਨ੍ਹਾਂ ਨੇ ਸੂਬਾ ਪ੍ਰਧਾਨ ਨੂੰ ਪੱਤਰ ਲਿਖ ਕੇ ਆਪਣਾ ਅਸਤੀਫਾ ਸੌਂਪਿਆ। ਭਾਜਪਾ ਦੇ ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੂੰ ਲਿਖੇ ਅਸਤੀਫ਼ੇ ਪੱਤਰ ਵਿੱਚ ਡਾ: ਪ੍ਰਿਆਮਵਦਾ ਤੋਮਰ ਨੇ ਕਿਹਾ ਹੈ ਕਿ ‘ਮੈਂ ਇੱਕ ਕਿਸਾਨ ਪਰਿਵਾਰ ਤੋਂ ਹਾਂ। ਪਿਛਲੇ 131 ਦਿਨਾਂ ਤੋਂ ਕਿਸਾਨ ਅੰਦੋਲਨ ਕਰ ਰਹੇ ਹਨ ਅਤੇ 300 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਮੈਂ ਦੇਸ਼ ਦੇ ਅੰਨਦਾਤਾ ਪ੍ਰਤੀ ਭਾਰਤੀ ਜਨਤਾ ਪਾਰਟੀ ਅਤੇ ਸਰਕਾਰ ਦੇ ਵਿਵਹਾਰ ਤੋਂ ਦੁਖੀ ਹਾਂ।

May be an image of 5 people and people standing

ਉਨ੍ਹਾਂ ਨੇ ਅੱਗੇ ਪੱਤਰ ਵਿੱਚ ਲਿਖਿਆ ਕਿ ‘ਅੱਜ ਭ੍ਰਿਸ਼ਟਾਚਾਰ ਸਿਖਰ ’ਤੇ ਹੈ। ਖ਼ੁਦ ਕਮਿਸ਼ਨ ਦੀ ਮੈਂਬਰ ਹੋਣ ਦੇ ਬਾਵਜੂਦ ਮੈਂ ਔਰਤਾਂ ਨੂੰ ਇਨਸਾਫ ਦਿਵਾਉਣ ਵਿਚ ਅਸਮਰੱਥ ਹਾਂ। ਉਸੇ ਸਮੇਂ, ਭਾਰਤੀ ਜਨਤਾ ਪਾਰਟੀ ਵਿਚ ਯੋਗ ਮਹਿਲਾ ਆਗੂਆਂ ਨੂੰ ਨਜ਼ਰਅੰਦਾਜ਼ ਕਰਨ ਉਤੇ ਨਿਰਾਸ਼ਾਜਨਕ ਸਥਿਤੀ ਵੀ ਹੈ। ਉਪਰੋਕਤ ਹਾਲਤਾਂ ਤੋਂ ਪਰੇਸ਼ਾਨ ਹੋ ਕੇ ਮੈਂ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ, ਸਾਰੀਆਂ ਜ਼ਿੰਮੇਵਾਰੀਆਂ ਅਤੇ ਅਹੁਦਿਆਂ ਤੋਂ ਅਸਤੀਫਾ ਦੇ ਰਹੀ ਹਾਂ। ਉਸੇ ਸਮੇਂ ਨੈਤਿਕਤਾ ਦੇ ਅਧਾਰ ਉਤੇ ਮੈਂ ਯੂਪੀ ਸਰਕਾਰ ਦੁਆਰਾ ਸਯੁੰਕਤ ਰਾਜ ਮਹਿਲਾ ਕਮਿਸ਼ਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਰਹੀ ਹਾਂ।”

May be an image of 5 people, people sitting and people standing