
Surrey: ਸਰੀ ਆਰਸੀਐੱਮਪੀ ਨੇ ਡਾਓਨ ਜੋਰਡਨ ਗਲਾਸਗੋ ਦੀਆਂ ਕਈ ਤਸਵੀਰਾਂ ਜਾਰੀ ਕੀਤੀਆਂ ਹਨ। ਇਹ ਉਹ ਹੀ ਵਿਅਕਤੀ ਹੈ ਜਿਸਨੇ ਸਰੀ ਦੇ ਸਕੌਟ ਰੋਡ ਸਕਾਈ ਟ੍ਰੇਨ ਸਟੇਸ਼ਨ ‘ਤੇ ਟਰਾਂਸਿਟ ਪੁਲਿਸ ਅਧਿਕਾਰੀ ‘ਤੇ ਗੋਲ਼ੀਆਂ ਚਲਾਈਆਂ ਸਨ।
ਇਹ ਤਸਵੀਰਾਂ ਜੌਰਡਨ ਵੱਲੋਂ ਪਿਛਲੇ 20 ਸਾਲ ਦਰਮਿਆਨ ਅਪਣਾਏ ਗਏ ਵੱਖੋ-ਵੱਖਰੇ ਰੂਪ ਦੀਆਂ ਹਨ।
ਜੌਰਡਨ ਦੀ ਪਛਾਣ ਕੁਝ ਇਸ ਤਰ੍ਹਾਂ ਹੈ:
ਰੰਗ ਕਾਲ਼ਾ
ਉਮਰ 35 ਸਾਲ
ਕੱਦ 5 ਫੁੱਟ 5 ਇੰਚ
ਭਾਰ 77 ਕਿੱਲੋ
ਵਾਲ਼ ਕਾਲ਼ੇ
ਅੱਖਾਂ ਭੂਰੀਆਂ
ਪੁਲਿਸ ਦਾ ਮੰਨਣਾ ਹੈ ਕਿ ਗਲਾਸਗੋ ਕੋਲ਼ ਅਜੇ ਵੀ ਹਥਿਆਰ ਹੈ। ਜੇਕਰ ਇਹ ਵਿਅਕਤੀ ਕਿਸੇ ਨੂੰ ਵੀ ਦਿਖਾਈ ਦਿੰਦਾ ਹੈ ਤਾਂ ਤੁਰੰਤ 911 ‘ਤੇ ਫੋਨ ਕੀਤਾ ਜਾਵੇ।
ਪੁਲਿਸ ਨੇ ਦੱਸਿਆ ਹੈ ਕਿ ਗਲਾਸਗੋ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 30 ਜਨਵਰੀ ਨੂੰ ਸ਼ਾਮੀ 4 ਵਜੇ ਤੋਂ 5 ਵਜੇ ਦੇ ਦਰਮਿਆਨ ਜੇਕਰ ਕਿਸੇ ਕੋਲ਼ ਵੀ ਘਟਨਾ ਸਥਾਨ ਦੀ ਵੀਡੀਓ ਹੈ ਤਾਂ ਜਰੂਰ ਦੱਸਿਆ ਜਾਵੇ।
Short URL:tvp http://bit.ly/2TtfFbx