ਐਡਮੰਟਨ ਦੇ ਵਪਾਰਕ ਸਮੂਹਾਂ ਨੇ ਕੀਤੀ ਵਧ ਰਹੇ ਪ੍ਰਾਪਰਟੀ ਟੈਕਸ ’ਤੇ ਬ੍ਰੇਕ ਲਗਾਉਣ ਦੀ ਮੰਗ

Share News:

Alberta: ਕੁਝ ਵਪਾਰਕ ਸਮੂਹਾਂ ਨੇ ਐਡਮੰਟਨ ਦੀ ਸਿਟੀ ਕਾਊਂਸਿਲ ਨੂੰ ਬੇਨਤੀ ਕੀਤੀ ਹੈ। ਜਿਸ ’ਚ ਲਗਾਤਾਰ ਵਧ ਰਹੇ ਪ੍ਰਾਪਰਟੀ ਟੈਕਸ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਅਗਲੇ ਵਿੱਤੀ ਬਜਟ ’ਚ ਪ੍ਰਾਪਰਟੀ ਟੈਕਸ ’ਚ ਵਾਧਾ ਨਾ ਕਰਨ ਲਈ ਕਿਹਾ ਗਿਆ ਹੈ। ਵਪਾਰਕ ਅਦਾਰਿਆਂ ਨੇ ਕਿਹਾ ਹੈ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਡਰਾਇਵਿੰਗ ਨਾਲ ਸਬੰਧਤ ਕਈ ਨੌਕਰੀਆਂ ਖ਼ਤਮ ਹੋ ਜਾਣਗੀਆਂ।
ਸਮੂਹਾਂ ਦਾ ਕਹਿਣਾ ਹੈ ਕਿ 2006 ਤੋਂ 2016 ਤੱਕ ਐਡਮੰਟਨ ’ਚ ਕਈ ਵਪਾਰ 11 ਫ਼ੀਸਦ ਤੱਕ ਵਧੇ ਹਨ। ਪਰ ਜੇਕਰ ਟੈਕਸ ’ਤੇ ਨਜ਼ਰ ਮਾਰੀਏ ਤਾਂ ਇਸ ’ਚ 124 ਫ਼ੀਸਦ ਦਾ ਵਾਧਾ ਹੋਇਆ ਹੈ।
ਐਡਮੰਟਨ ਚੈਂਮਬਰ ਆਫ਼ ਕਮਰਸ ਦੇ ਸੀ.ਈ.ਓ. ਜੈਨੇਟ ਰਿਓਪਲ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੀਤੇ ਜਾਂਦੇ ਹੁਕਮਾਂ ਮੁਤਾਬਕ ਰੇਟ ਵਧਦੇ ਜਾਂਦੇ ਹਨ, ਜਿਸ ਨਾਲ ਵਪਾਰ ’ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ।
ਦੂਜੇ ਪਾਸੇ ਐਡਮੰਟਨ ਦੇ ਮੇਅਰ ਡਾਨ ਲਵੇਸਨ ਦਾ ਕਹਿਣਾ ਹੈ ਕਿ ਰੇਟ ਵਧਣ ਦਾ ਕਾਰਨ ਸਿਟੀ ’ਚ ਸੜਕਾਂ ਦੀ ਮੁਰੰਮਤ ਤੇ ਐੱਲ.ਆਰ.ਟੀ. ਨੂੰ ਵਧਾਵਾ ਦੇਣ ’ਤੇ ਹੋ ਰਿਹਾ ਖ਼ਰਚਾ ਹੈ। ਮੇਅਰ ਨੇ ਕਿਹਾ ਕਿ ਉਹ ਆਪਣੀਆਂ ਨੀਤੀਆਂ ਨੂੰ ਲੈ ਕੇ ਸ਼ਹਿਰ ਵਾਸੀਆਂ ਨਾਲ ਸ਼ੁਰੂ ਤੋਂ ਹੀ ਪਾਰਦਰਸ਼ੀ ਰਹੇ ਹਨ। ਸ਼ਹਿਰ ’ਚ ਮੁੱਖ ਕੰਮਾਂ ’ਤੇ ਹੋਣ ਵਾਲੇ ਖ਼ਰਚ ਨੂੰ ਪੂਰਾ ਕਰਨਾ ਵੀ ਜਰੂਰੀ ਹੈ।

Edmonton Mayor Don lveson

ਜਿਕਰਯੋਗ ਹੈ ਕਿ ਐਡਮੰਟਨ ’ਚ ਕਾਮਰਸ਼ੀਅਲ ਪ੍ਰਾਪਰਟੀ ਟੈਕਸ 17 ਫ਼ੀਸਦ ਹੈ, ਜੋ ਕਿ ਕੈਲਗਰੀ ਨਾਲੋਂ ਕਿਤੇ ਜ਼ਿਆਦਾ ਹੈ। ਵਪਾਰਕ ਮੰਡਲ ਤੋਂ ਕੁਝ ਮੈਂਬਰਾਂ ਦਾ ਕਹਿਣਾ ਹੈ ਕਿ ਐਡਮੰਟਨ ’ਚ ਪ੍ਰਾਪਰਟੀ ਟੈਕਸ ਜਿੰਨੀ ਤੇਜ਼ੀ ਨਾਲ ਵਧਾਇਆ ਜਾ ਰਿਹਾ ਹੈ, ਇੰਨਾ ਵਾਧਾ ਕੈਨੇਡਾ ਦੇ ਹੋਰ ਕਿਸੇ ਵੀ ਸ਼ਹਿਰ ’ਚ ਨਹੀਂ ਹੋਇਆ ਹੈ।

leave a reply