Site icon TV Punjab | Punjabi News Channel

ਭਾਰਤ ‘ਚ ਕੋਰੋਨਾ ਦੀ ਹਾਲਤ ਤੋਂ ਅਮਰੀਕਾ ਫਿਕਰਮੰਦ, ਮਦਦ ਲਈ ਹੋ ਰਹੀ ਤਿਆਰੀ

ਵਾਸ਼ਿੰਗਟਨ: ਸੰਯੁਕਤ ਰਾਜ ਅਮਰੀਕਾ ਭਾਰਤ ਵਿੱਚ ਕੋਰੋਨਾ (Coronavirsu in India) ਮਾਮਲਿਆਂ ਵਿੱਚ ਹੋਏ ਵਾਧੇ ਨਾਲ ਚਿੰਤਤ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਕੋਰੋਨਾ ਖਿਲਾਫ (Fight Against Corona) ਲੜਾਈ ਵਿੱਚ ਭਾਰਤ ਦੀ ਮਦਦ ਕਰਨ ਦੀ ਗੱਲ ਕਹੀ ਹੈ। ਵ੍ਹਾਈਟ ਹਾਊਸ (White House) ਨੇ ਕਿਹਾ ਕਿ ਅਮਰੀਕਾ ਦੀ ਯੋਜਨਾ ਹੈ ਕਿ ਉਹ ਭਾਰਤ ਸਰਕਾਰ ਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਵਾਧੂ ਮਦਦ ਪ੍ਰਦਾਨ ਕਰੇ।

ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ, “ਅਸੀਂ ਭਾਰਤ ਨਾਲ ਉੱਚ ਪੱਧਰੀ ਗੱਲਬਾਤ ਕਰ ਰਹੇ ਹਾਂ। ਅਸੀਂ ਭਾਰਤ ਸਰਕਾਰ ਵਿੱਚ ਆਪਣੇ ਭਾਈਵਾਲਾਂ ਨਾਲ ਨੇੜਿਓਂ ਕੰਮ ਕਰ ਰਹੇ ਹਾਂ। ਅਸੀਂ ਭਾਰਤ ਦੇ ਲੋਕਾਂ ਤੇ ਸਿਹਤ ਸੰਭਾਲ ਨਾਇਕਾਂ ਨੂੰ ਤੁਰੰਤ ਮਦਦ ਪ੍ਰਦਾਨ ਕਰਾਂਗੇ।”

ਉਧਰ ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ, ਜੇਕ ਸੁਲੀਵਨ ਨੇ ਕਿਹਾ, ‘ਭਾਰਤ ਗੰਭੀਰ ਕੋਵਿਡ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ‘ਤੇ ਅਮਰੀਕਾ ਦੀ ਨਜ਼ਦੀਕੀ ਨਜ਼ਰ ਹੈ। ਅਸੀਂ ਭਾਰਤ ਦੀ ਸਪਲਾਈ ਤੇ ਸਹਾਇਤਾ ਲਈ ਹਰ ਸਮੇਂ ਕੰਮ ਕਰ ਰਹੇ ਹਾਂ ਕਿਉਂਕਿ ਉਹ ਬਹਾਦਰੀ ਨਾਲ ਇਸ ਮਹਾਂਮਾਰੀ ਦਾ ਲੜ ਰਹੇ ਹਨ।”

ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੂੰ ਇਸ ਵਿਸ਼ਵਵਿਆਪੀ ਮਹਾਂਮਾਰੀ ਨਾਲ ਜੂਝ ਰਹੇ ਭਾਰਤ ਦੇ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਸਾਕੀ ਨੇ ਕਿਹਾ, “ਭਵਿੱਖ ਵਿੱਚ ਟੀਕੇ ਦੇ ਉਤਪਾਦਨ ਅਤੇ ਵੰਡ ਬਾਰੇ ਵਿਚਾਰ ਵਟਾਂਦਰੇ ਲਈ ਭਾਰਤ ਨਿਸ਼ਚਤ ਰੂਪ ਵਿੱਚ ਸਾਡੇ ਕਵਾਡ ਭਾਈਵਾਲਾਂ ਚੋਂ ਇੱਕ ਹੈ। ਅਸੀਂ ਕੋਵੈਕਸ ਨੂੰ ਅਰਬਾਂ ਡਾਲਰ ਵੀ ਦਿੱਤੇ ਹਨ।” ਕਵਾਡ ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ਦਾ ਸਮੂਹ ਹੈ।

Exit mobile version