USA ਫਾਇਰਿੰਗ ‘ਚ ਪਿੰਡ ਕੋਟਲਾ ਨੋਧ ਦੇ ਬਜ਼ੁਰਗ ਦੀ ਮੌਤ

Share News:

15 ਅਪ੍ਰੈਲ  ਨੂੰ ਰਾਤ 11 ਵਜੇ ਇੱਕ ਯੂਐਸ ਵਾਸੀ ਨੌਜਵਾਨ ਵੱਲੋਂ ਸ਼ਰੇਆਮ ਫਾਇਰਿੰਗ ਕਰਕੇ  8 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਇਸ  ਘਟਨਾ ਵਿਚ ਮਾਰੇ ਗਏ ਜਸਵਿੰਦਰ ਸਿੰਘ ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਪਿੰਡ ਕੋਟਲਾ ਨੋਧ ਸਿੰਘ ਤੋਂ ਸਨ। ਜੋ ਪਿਛਲੇ ਅੱਠ ਸਾਲ ਤੋਂ ਆਪਣੇ ਵਿਚਕਾਰਲੇ ਬੇਟੇ ਗੁਰਵਿੰਦਰ ਸਿੰਘ ਕੋਲ ਅਮਰੀਕਾ ਵਿਚ ਰਹਿ ਰਹੇ ਸਨ ਅਤੇ ਕਰੀਬ ਦੋ ਸਾਲ ਪਹਿਲਾਂ ਹੀ ਪਿੰਡ ਤੋਂ ਵਾਪਸ ਗਏ ਸਨ।

ਪਿੰਡ ਪਰਿਵਾਰ ਵਿਚ ਵੱਡੇ ਬੇਟੇ ਮੁਤਾਬਿਕ ਉਣਾ ਨੂੰ ਭਰਾ ਗੁਰਵਿੰਦਰ ਸਿੰਘ ਨੇ ਅੱਜ ਸਵੇਰੇ 6 ਵਜੇ ਫੋਨ ਤੇ ਦੱਸਿਆ ਕਿ ਪਿਤਾ ਜੀ ਦੀ ਮੌਤ ਹੋ ਗਈ ਹੈ। ਉਹ ਕੰਮ ਤੋਂ ਵਾਪਸ ਆਏ ਰਹੇ ਸਨ ਕਿ ਇਕ 20 ਸਾਲ ਦੇ 19 ਸਾਲ ਦੇ ਨੌਜਵਾਨ ਨੇ ਗੋਲੀਆਂ ਚਲਾਈਆਂ ਅਤੇ ਜਿਸ ਨਾਲ ਅੱਠ ਲੋਕਾਂ ਦੀ ਮੌਤ ਹੋਈ ਹੈ,  ਜਿਨ੍ਹਾਂ ਵਿਚ ਪਿਤਾ ਜੀ ਵੀ ਸਨ।ਹਾਦਸੇ ਵਿਚ ਤਿੰਨ ਹੋਰ ਸਾਡੇ ਪੰਜਾਬੀਆਂ ਦੀ ਹਾਲਤ ਗੰਭੀਰ ਦੱਸ ਰਹੇ ਹਨ ਜਿਹਨਾਂ ਵਿੱਚ ਇੱਕ ਨੌਜਵਾਨ ਅਤੇ ਦੋ ਬੀਬੀਆਂ ਦੱਸੀਆਂ ਜਾ ਰਹੀਆਂ ਹਨ ।