Site icon TV Punjab | Punjabi News Channel

ਵੈਲੇਨਟਾਈਨ ਡੇ ਵਾਲੇ ਦਿਨ ਪ੍ਰੇਮੀ ਨੇ ਪਿਆਰ ਨੂੰ ਕੀਤਾ ਸ਼ਰਮਿੰਦਾ, ਕਰਤਾ ਕਾਰਾ

ਡੈਸਕ- ਵੈਲਟਟਾਈਨ ਡੇ ਨੂੰ ਪ੍ਰੇਮੀ ਆਪਣੀ ਪ੍ਰੇਮੀਕਾ ਨੂੰ ਗਿਫਟ ਅਤੇ ਬਹੁਤ ਸਾਰਾ ਪਿਆਰ ਦਿੰਦੇ ਹਨ । ਪ੍ਰੇਮੀ ਜੌੜੇ ਇਸ ਦਿਨ ਨੂੰ ਖਾਸ ਬਨਾਉਣ ਲਈ ਹਰ ਯਤਨ ਕਰਦੇ ਹਨ । ਪਰ ਦਿੱਲੀ ਦੇ ਇਕ ਨੌਜਵਾਨ ਨੇ ਪਿੳਾਰ ਵਾਲੇ ਇਸ ਖਾਸ ਦਿਨ ਨੂੰ ਖੂਨੀ ਦਿਨ ਬਣਾ ਦਿੱਤਾ । ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਜੁਰਮ ਰੁਕਣ ਦਾ ਨਾਂ ਨਹੀਂ ਲੈ ਰਹੇ। ਤਾਜ਼ਾ ਘਟਨਾਕ੍ਰਮ ਵਿਚ ਦਿੱਲੀ ਦੇ ਬਾਬਾ ਹਰਿਦਾਸ ਨਗਰ ਥਾਣਾ ਖੇਤਰ ਵਿਚ ਸ਼ਰਧਾ ਜਿਹਾ ਕਤਲਕਾਂਡ ਸਾਹਮਣੇ ਆਇਆ ਹੈ ਜਿੱਥੇ ਕਾਤਲ ਨੇ ਨਾ ਸਿਰਫ ਕੁੜੀ ਦਾ ਬੇਰਹਿਮੀ ਨਾਲ ਕਤਲ ਕੀਤਾ, ਨਾਲ ਹੀ ਉਸ ਦੀ ਲਾਸ਼ ਦੇ ਟੋਟੇ-ਟੋਟੇ ਕਰ ਕੇ ਉਸ ਨੂੰ ਇਕ ਢਾਬੇ ਦੇ ਫਰਿੱਜ ਵਿਚ ਰੱਖ ਦਿੱਤਾ।

ਢਾਬਾ ਮਾਲਕ ਦੀ ਪਛਾਣ ਸਾਹਿਲ ਗਹਿਲੋਤ ਵਜੋਂ ਹੋਈ ਹੈ ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉੱਥੇ ਹੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ 25 ਸਾਲਾ ਇਕ ਔਰਤ ਦੀ ਲਾਸ਼ ਦੱਖਣ-ਪੱਛਮੀ ਦਿੱਲੀ ਦੇ ਨਜ਼ਫਗੜ੍ਹ ਵਿਚ ਇਕ ਢਾਬੇ ਦੀ ਫਰੀਜ਼ਰ ਵਿਚੋਂ ਮਿਲੀ ਹੈ। ਪੁਲਸ ਨੇ ਕਿਹਾ ਕਿ ਔਰਤ ਦਾ 2-3 ਦਿਨ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਲਾਸ਼ ਨੂੰ ਢਾਬੇ ਦੇ ਫਰੀਜ਼ਰ ਵਿਚ ਰੱਖਿਆ ਗਿਆ ਸੀ। ਢਾਬਾ ਮਾਲਕ ਸਾਹਿਲ ਗਹਿਲੋਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਮੀਡੀਆ ਰਿਪੋਰਟ ਮੁਤਾਬਕ ਮ੍ਰਿਤਕਾ ਮੁਲਜ਼ਮ ਸਾਹਿਲ ਗਹਿਲੋਤ ਦੀ ਪ੍ਰੇਮਿਕਾ ਸੀ। ਕੁੱਝ ਦਿਨ ਪਹਿਲਾਂ ਹੀ ਸਾਹਿਲ ਗਹਿਲੋਤ ਦੀ ਵਿਆਹ ਕਿਸੇ ਹੋਰ ਕੁੜੀ ਨਾਲ ਪੱਕਾ ਹੋਇਆ ਸੀ। ਜਦ ਉਸ ਦੀ ਪ੍ਰੇਮਿਕਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਇਸ ਦਾ ਵਿਰੋਧ ਕੀਤਾ ਤੇ ਉਸ ਨਾਲ ਵਿਆਹ ਕਰਨ ਨੂੰ ਕਿਹਾ। ਇਸ ਤੋਂ ਗੁੱਸਾ ਕਰ ਕੇ ਗਹਿਲੋਤ ਨੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਆਪਣੇ ਢਾਬੇ ਦੇ ਫਰੀਜ਼ਰ ਵਿਚ ਲੁਕੋ ਦਿੱਤਾ। ਉੱਥੇ ਹੀ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।

Exit mobile version