ਵੈਨਕੂਵਰ ‘ਚ ਵਿਸਾਖੀ ਮੌਕੇ ਨਗਰ ਕੀਰਤਨ

ਵੈਨਕੂਵਰ ‘ਚ ਵਿਸਾਖੀ ਮੌਕੇ ਨਗਰ ਕੀਰਤਨ

SHARE

Vancouver: ਵਿਸਾਖੀ ਦੇ ਦਿਨ ਮੌਕੇ ਵੈਨਕੂਵਰ ‘ਚ ਨਗਰ ਕੀਰਤਨ ਕੱਢਿਆ ਗਿਆ, ਸ਼ਾਨੋ ਸ਼ੌਕਤ ਨਾਲ਼ ਕੱਢੇ ਗਏ ਇਸ ਨਗਰ ਕੀਰਤਨ ‘ਚ ਵੱਡੀ ਗਿਣਤੀ ‘ਚ ਸੰਗਤ ਦੂਰ ਦੁਰਾਡਿਓਂ ਪਹੁੰਚੀ ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਪਹੁੰਚੇ। ਪ੍ਰਧਾਨ ਮੰਤਰੀ ਨੇ ਸਿੱਖਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ।
ਵਿਰੋਧੀ ਧਿਰ ਦੇ ਆਗੂ ਐਂਡਰੀਊ ਸ਼ੀਰ ਵੀ ਨਗਰ ਕੀਰਤਨ ‘ਚ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਵੀ ਸਿੱਖਾਂ ਨੂੰ ਵਧਾਈ ਦਿੱਤੀ।

ਨਗਰ ਕੀਰਤਨ ‘ਚ ਥਾਂ-ਥਾਂ ‘ਤੇ ਲੰਗਰ ਲੱਗੇ ਹੋਏ ਸਨ, ਜਿਸ ‘ਚ ਬਹੁਤ ਹੀ ਖੂਬਸੂਰਤੀ ਨਾਲ਼ ਸਜਾਏ ਗਏ ਫਲੋਟ ਵੀ ਸ਼ਾਮਲ ਕੀਤੇ ਗਏ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ‘ਚ ਨਗਰ ਕੀਰਤਨ ਵੈਨਕੂਵਰ ਦੀਆਂ ਸੜਕਾਂ ‘ਤੇ ਖਾਲਸੇ ਦੀ ਸ਼ਾਨ ਵਧਾਉਂਦਾ ਅੱਗੇ ਵੱਧਦਾ ਜਾ ਰਿਹਾ ਸੀ ਜੋ ਸਵੇਰੇ 11 ਵਜੇ ਸ਼ੁਰੂ ਹੋਇਆ ਤੇ ਸ਼ਾਮੀ 3 ਵਜੇ ਮੁੜ ਗੁਰਦੁਆਰਾ ਸਾਹਿਬ ‘ਚ ਪਹੁੰਚ ਕੇ ਸਮਾਪਤੀ ਹੋਈ।

Short URL:tvp http://bit.ly/2Z2wQnA

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab