ਵੀਰਪਾਲ ਕੌਰ ਨੇ ਛੇੜੇ ਵੱਡੇ ਵਿਵਾਦ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਨੂੰ ਵੀ ਦੱਸਿਆ ਕਾਲਪਨਿਕ

Share News:

ਸੁਖਬੀਰ ਸਿੰਘ ਬਾਦਲ ਵੱਲੋਂ ਡੇਰਾ ਪੈਰੋਕਾਰ ਵੀਰਪਾਲ ਕੌਰ ਨੂੰ ਭੇਜੇ ਗਏ ਕਾਨੂੰਨੀ ਨੋਟਿਸ ਦਾ ਜੋ ਜਵਾਬ ਅੱਜ ਵੀਰਪਾਲ ਕੌਰ ਨੇ ਸੁਖਬੀਰ ਸਿੰਘ ਬਾਦਲ ਨੂੰ ਭੇਜਿਆ ਹੈ, ਉਸ ਵਿਚ ਵੀਰਪਾਲ ਵੱਲੋਂ ਇਕ ਹੋਰ ਵੱਡਾ ਵਿਵਾਦ ਖੜਾ ਕਰ ਦਿੱਤਾ ਗਿਆ ਹੈ ਤੇ ਉਸ ਨੇ ਹੁਣ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰ ਦਿੱਤੀ ਹੈ।  ਇਸ ਤੋਂ ਇਲਾਵਾ ਵੀਰਪਾਲ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਨੂੰ ਵੀ ਕਾਲਪਨਿਕ ਦੱਸਿਆ ਹੈ।

leave a reply