Site icon TV Punjab | Punjabi News Channel

ਆਸ਼ੂ ਤੋਂ ਬਾਅਦ ਹੁਣ ਸਿੰਗਲਾ ਦੀ ਵਾਰੀ , ਦੋਹਾਂ ਦੀ ਸੀ ਭਾਜਪਾ ‘ਚ ਜਾਣ ਦੀ ਚਰਚਾ

ਜਲੰਧਰ- ਇਸ ਨੂੰ ਸੰਯੋਗ ਕਿਹਾ ਜਾਵੇ ਜਾਂ ਕੁੱਝ ਹੋਰ , ਪੰਜਾਬ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਭਾਰਤ ਭੂਸ਼ਣ ਆਸ਼ੂ ਅਤੇ ਵਿਜੇ ਇੰਦਰ ਸਿੰਗਲਾ ਦੇ ਭਾਜਪਾ ਚ ਜਾਣ ਦੇ ਚਰਚੇ ਸਨ । ਉਸ ਵੇਲੇ ਦੋਵੇਂ ਸੂਬਾ ਸਰਕਾਰ ‘ਚ ਵਜ਼ੀਰ ਸਨ ।ਚਰਚਾ ਵਧੀ ਤਾਂ ਸਿੰਗਲਾ ਨੇ ਸੱਭ ਤੋਂ ਪਹਿਲਾਂ ਬਿਆਨ ਜਾਰੀ ਕਰਕੇ ਇਸ ਤੋਂ ਇਨਕਾਰ ਕੀਤਾ । ਕੁੱਝ ਅਜਿਹਾ ਹੀ ਬਿਆਨ ਭਾਰਤ ਭੂਸ਼ਣ ਵਲੋਂ ਆਇਆ । ਉਸ ਵੇਲੇ ਮੀਡੀਆ ‘ਚ ਇਹ ਖਬਰ ਸੀ ਕਿ ਕੈਪਟਨ ਕੋਲ ਇਨ੍ਹਾਂ ਮੰਤਰੀਆਂ ਦਾ ਕਾਲਾ ਚਿੱਠਾ ਹੈ ।ਸੀ.ਬੀ.ਆਈ ਤੋਂ ਬਚਾਉਣ ਲਈ ਦੋਹਾਂ ਨੂੰ ਭਾਜਪਾ ਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ ।ਉਡੀਕ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ ਦੀ ਸੀ ।ਪਰ ਇਸ ਦੌਰਾਨ ਕੁੱਝ ਅਜਿਹਾ ਹੋਇਆ ਕਿ ਕਾਂਗਰਸੀਆਂ ਦੀ ਲਿਸਟ ਚੋਂ ਇਹ ਨਾਂ ਗਾਇਬ ਹੋ ਗਏ । ਦੋਨੋ ਕਾਂਗਰਸ ਪਾਰਟੀ ਨਾਲ ਹੀ ਬਣੇ ਰਹੇ ।ਆਸ਼ੂ ਦਾ ਪ੍ਰਭਾਅ ਇਨ੍ਹਾਂ ਸੀ ਕਿ ਖੁਦ ਰਾਹੁਲ ਗਾਂਧੀ ਨੇ ਮੰਚ ‘ਤੇ ਬੁਲਾ ਕੇ ਚੰਨੀ ਅਤੇ ਸਿੱਧੂ ਨਾਲ ਬਰਾਬਰ ਦਰਜਾ ਦਿੱਤਾ ਸੀ ।ਭਾਰਤ ਭੂਸ਼ਣ ਆਸ਼ੂ ਹੁਣ ਭ੍ਰਿਸ਼ਟਾਚਾਰ ਦੇ ਮਾਮਲੇ ਦਾ ਸਾਹਮਨਾ ਕਰ ਜੇਲ੍ਹ ਚ ਹਨ ।ਹੁਣ ਖਬਰ ਆ ਰਹੀ ਹੈ ਕਿ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ‘ਤੇ ਵੀ ਮਾਨ ਸਰਕਾਰ ਦੀ ਨਜ਼ਰ ਹੈ ।ਲੋਕ ਨਿਰਮਾਣ ਮੰਤਰਾਲੇ ਚ ਪੰਜ ਕਰੋੜ ਦੇ ਘੁਟਾਲੇ ਦੀ ਜਾਂਚ ਦੀ ਗੱਲ ਸਾਹਮਨੇ ਆ ਰਹੀ ਹੈ ।

ਹੁਣ ਪੰਜਾਬ ਵਿਜੀਲੈਂਸ ਦੇ (Punjab Vigilance) ਦੇ ਰਡਾਰ ‘ਤੇ ਕਾਂਗਰਸ ਦਾ ਚੌਥਾ ਸਾਬਕਾ ਕਾਂਗਰਸੀ ਮੰਤਰੀ ਵਿਜੇਇੰਦਰ ਸਿੰਗਲਾ ਆ ਗਏ ਹਨ। ਸਿੰਗਲਾ ਦੇ ਲੋਕ ਨਿਰਮਾਣ ਮੰਤਰੀ ਰਹਿੰਦਿਆਂ ਅਲਾਟ ਕੀਤੇ 5 ਕਰੋੜ ਤੋਂ ਵੱਧ ਦੇ ਟੈਂਡਰਾਂ ਦੀ ਜਾਂਚ ਸ਼ੁਰੂ ਹੋ ਗਈ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਨੇ ਇਸ ਸਬੰਧ ‘ਚ ਸਿੰਗਲਾ ਦੇ ਕਰੀਬੀ 5 ਵਿਅਕਤੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਇਨ੍ਹਾਂ ਟੈਂਡਰਾਂ ‘ਚ ਕੁਝ ਬੇਨਿਯਮੀਆਂ ਹੋਈਆਂ ਹਨ। ਹਾਲਾਂਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਜਾਂ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਸੂਤਰਾਂ ਅਨੁਸਾਰ ਇਸ ਸਬੰਧੀ ਵਿਜੀਲੈਂਸ ਨੂੰ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਪਿਛਲੀ ਕਾਂਗਰਸ ਸਰਕਾਰ ‘ਚ 5 ਕਰੋੜ ਤੋਂ ਵੱਧ ਦੇ ਟੈਂਡਰਾਂ ਵਿੱਚ ਬੇਨਿਯਮੀਆਂ ਹੋਈਆਂ ਹਨ। ਇਸ ਵਿਚ ਕਾਂਗਰਸ ਸਰਕਾਰ ਦੇ ਸਮੇਂ ਵਾਇਰਲ ਹੋਏ ਕੁਝ ਮੈਸੇਜ ਵੀ ਵਿਜੀਲੈਂਸ ਤਕ ਪਹੁੰਚ ਗਏ ਹਨ। ਸ਼ੁਰੂਆਤੀ ਜਾਂਚ ਵਿਚ ਵਿਜੀਲੈਂਸ ਨੂੰ ਗਲਤ ਕੰਮ ਹੋਣ ਦਾ ਸ਼ੱਕ ਹੈ। ਇਸ ਵਿਚ ਕੁਝ ਠੇਕੇਦਾਰਾਂ ਨੂੰ ਬਾਈਪਾਸ ਕਰਕੇ ਖਾਸ ਲੋਕਾਂ ਨੂੰ ਕੰਮ ਅਲਾਟ ਕੀਤਾ ਗਿਆ ਜਿਸ ਤੋਂ ਬਾਅਦ ਸੰਗਰੂਰ ਦੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਨੇ ਹੁਣ ਕੁਝ ਅਧਿਕਾਰੀਆਂ ਨੂੰ ਸੰਮਨ ਭੇਜ ਕੇ ਤਲਬ ਕੀਤਾ ਹੈ।

Exit mobile version