ਵਿਰਾਟ ਕੋਹਲੀ ਦਾ ਬੀਜੇਪੀ ਅੰਦਾਜ਼ !

ਵਿਰਾਟ ਕੋਹਲੀ ਦਾ ਬੀਜੇਪੀ ਅੰਦਾਜ਼ !

SHARE

Mumbai : ਇਕ ਕ੍ਰਿਕੇਟ ਫੈਨ ਨੂੰ ਬੀਜੇਪੀ ਦੇ ਅੰਦਾਜ਼ `ਚ ਜਵਾਬ ਦੇਣ ਦੇ ਮਾਮਲੇ ਵਿੱਚ ਵਿਰਾਟ ਕੋਹਲੀ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਉੱਥੇ ਹੀ ਕੁਝ ਲੋਕ ਕੋਹਲੀ ਦੇ ਹੱਕ ਵਿੱਚ ਵੀ ਆ ਰਹੇ ਹਨ। ਵਿਰਾਟ ਕੋਹਲੀ ਨੂੰ ਆਪਣੇ ਇਕ ਪ੍ਰਸੰਸਕ ਨੂੰ ਭਾਰਤ ਛੱਡਣ ਦੀ ਟਿੱਪਣੀ ਕੀਤੀ ਸੀ।

ਵਿਰਾਟ ਨੇ ਆਪਣੇ 30 ਵੇਂ ਜਨਮ ਦਿਨ ਮੌਕੇ ‘ਵਿਰਾਟ ਕੋਹਲੀ ਆਫੀਸ਼ੀਅਲ ਐਪ’ ਜਾਰੀ ਕੀਤਾ ਸੀ ਤੇ ਉਸ ਦੇ ਇਕ ਪ੍ਰਸੰਸਕ ਨੇ ਟਿੱਪਣੀ ਕੀਤੀ ਸੀ ਕਿ ਵਿਰਾਟ ਦੀ ਬੱਲੇਬਾਜ਼ੀ ਵਿਚ ਕੋਈ ਖਾਸ ਗੱਲ ਨਹੀਂ ਤੇ ਉਹ ਇੰਗਲੈਂਡ ਤੇ ਆਸਟਰੇਲੀਆ ਦੇ ਬੱਲਬਾਜ਼ਾਂ ਨੂੰ ਵਧੇਰੇ ਪਸੰਦ ਕਰਦਾ ਹੈ। ਇਸ ਦੇ ਜਵਾਬ ਵਿਚ ਵਿਰਾਟ ਨੇ ਕਿਹਾ ਸੀ ਕਿ ਜੇਕਰ ਕੋਈ ਭਾਰਤ ਵਿਚ ਰਹਿੰਦਾ ਹੈ ਤੇ ਉਸ ਨੂੰ ਭਾਰਤੀ ਖਿਡਾਰੀ ਚੰਗੇ ਨਹੀਂ ਲੱਗਦੇ ਤਾਂ ਉਸ ਨੂੰ ਭਾਰਤ ਵਿਚ ਨਹੀਂ ਰਹਿਣਾ ਚਾਹੀਦਾ। ਇਸ ਤੋਂ ਬਾਅਦ ਵਿਰਾਟ ਨੇ ਪ੍ਰਸੰਸਕ ਨੂੰ ਕਿਹਾ ਕਿ ਉਹ ਕਿਸੇ ਹੋਰ ਦੇਸ਼ ਵਿਚ ਰਹਿਣ ਲਈ ਚਲਾ ਜਾਵੇ।  ਫਿਲਮਕਾਰ ਅਨੁਭਵ ਸਿਨਹਾ ਕ੍ਰਿਕਟਰ ਵਿਰਾਟ ਕੋਹਲੀ ਦੇ ਹੱਕ ਵਿਚ ਖੜ੍ਹ ਗਏ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਵਿਰਾਟ ਨੂੰ ਘੱਟ ਨਾ ਸਮਝਣ। ਜਦਕਿ ਕਿ ਸੋਸ਼ਲ ਮੀਡੀਆ ਤੇ ਵੀ ਕੁਝ ਲੋਕਾਂ ਨੇ ਵਿਰਾਟ ਕੋਹਲੀ ਦੀ ਤਰਫ਼ਦਾਰੀ ਕੀਤੀ ਹੈ।
Short URL:tvp http://bit.ly/2Ov9yAp

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab