ਕੈਂਸਰ ਨਾਲ਼ ਜੂਝ ਰਿਹਾ ਹੈ ਇਹ ਐੱਮ.ਪੀ.

ਕੈਂਸਰ ਨਾਲ਼ ਜੂਝ ਰਿਹਾ ਹੈ ਇਹ ਐੱਮ.ਪੀ.

SHARE

Langley: ਬ੍ਰਿਟਿਸ਼ ਕੋਲੰਬੀਆ ਤੋਂ ਕੰਜ਼ਰਵੇਟਿਵ ਐੱਮ.ਪੀ. ਮਾਰਕ ਪੈਨਕਰੀਐਟਿਕ ਕੈਂਸਰ ਨਾਲ਼ ਜੂਝ ਰਹੇ ਹਨ , ਜਿਨ੍ਹਾਂ ਖੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸਦੇ ਨਾਲ਼ ਹੀ ਮਾਰਕ ਨੇ ਕਿਹਾ ਹੈ ਕਿ ਬੀਮਾਰੀ ਫੈਲ ਗਈ ਹੈ। ਲੈਂਗਲੀ ਐਲਡਰਗਰੋਵ ਤੋਂ ਐੱਮ.ਪੀ. ਮਾਰਕ ਨੇ ਇਸ ਬਾਰੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਭ ਨਾਲ਼ ਸਾਂਝੀ ਕੀਤੀ। ਇਸ ਦੌਰਾਨ ਮਾਰਕ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਉਹ ਕਰ ਸਕਦੇ ਹਨ ਤਾਂ ਉਸ ਲਈ ਅਰਦਾਸ ਕਰਨ ਤਾਂ ਸ਼ਾਇਦ ਕੋਈ ਜਾਦੂ ਹੀ ਹੋ ਜਾਵੇ।

Mark Warawa with wife Diane Warawa

ਮਾਰਕ ਦੇ ਸੋਮਵਾਰ ਦੀ ਸਵੇਰ ਨੂੰ ਕਈ ਟੈਸਟ ਹੋਏ ਹਨ ਜਿਸ ਤੋਂ ਬਾਅਦ ਰਿਪੋਰਟ ‘ਚ ਪਤਾ ਲੱਗੇਗਾ ਕਿ ਬੀਮਾਰੀ ਹੋਰ ਕਿਸੇ ਅੰਗ ਤੱਕ ਪਹੁੰਚ ਗਈ ਹੈ ਜਾਂ ਨਹੀਂ।
ਸੋਸ਼ਲ ਮੀਡੀਆ ‘ਤੇ ਮਾਰਕ ਨੇ ਲਿਖਿਆ ਕਿ ਸਾਰੇ ਦੇਖ ਸਕਦੇ ਹਨ ਕਿ ਉਨ੍ਹਾਂ ਦੀ ਚਮੜੀ ਕਿੰਨੀ ਪੀਲ਼ੀ ਪੈ ਗਈ ਹੈ।

ਇਸ ਦੌਰਾਨ ਮਾਰਕ ਨੇ ਕਿਹਾ ਕਿ ਜੇਕਰ ਕੈਂਸਰ ਸਿਰਫ ਪੈਨਕਰੀਆਸ ਤੱਕ ਹੀ ਸੀਮਤ ਹੈ ਤਾਂ ਉਸਨੂੰ ਇੱਕ ਸਰਜਰੀ ਦੀ ਲੋੜ ਪਵੇਗੀ ਤੇ 6 ਮਹੀਨੇ ਲਈ ਕੀਮੋਥੈਰੇਪੀਜ਼ ਲੈਣੀਆਂ ਪੈਣਗੀਆਂ ਪਰ ਜੇਕਰ ਹੋਰ ਅੰਗਾਂ ਤੱਕ ਇਹ ਫੈਲ ਗਿਆ ਹੋਇਆ ਤਾਂ ਸ਼ਾਇਦ ਉਸਦੀ ਜ਼ਿੰਦਗੀ ਬਹੁਤ ਥੋੜੀ ਰਹਿ ਗਈ ਹੈ।
ਮਾਰਕ ਨੇ ਕਿਹਾ ਕਿ ਉਹ ਇਹ ਸਭ ਸੋਸ਼ਲ ਮੀਡੀਆ ‘ਤੇ ਇਸ ਕਰਕੇ ਸਾਂਝਾ ਕਰ ਰਹੇ ਹਨ ਤਾਂ ਕਿ ਉਨ੍ਹਾਂ ਦੀ ਪਤਨੀ ਨੂੰ ਇੱਕ -ਇੱਕ ਨੂੰ ਜਵਾਬ ਨਾ ਦੇਣਾ ਪਵੇ। ਜੋ ਬਾਰ ਬਾਰ ਮਾਰਕ ਬਾਰੇ ਪੁੱਛਦੇ ਹਨ।
ਮਾਰਕ ਤੇ ਉਸਦੀ ਪਤਨੀ ਦੇ ਪੰਜ ਬੱਚੇ ਹਨ, ਤੇ 10 ਗਰੈਂਡਚਿਲਡਰਨ ਹਨ।

Mark Warawa

ਇਸ ਦੌਰਾਨ ਮਾਰਕ ਨੇ ਖੁਦ ਦਾ ਪਰਮਾਤਮਾ ‘ਤੇ ਭਰੋਸਾ ਜਤਾਉਂਦੇ ਹੋਏ ਲਿਖਿਆ ਹੈ ਕਿ ਉਹ ਜਾਣਦਾ ਹੈ ਕਿ ਪਰਮਾਤਮਾ ਉਸਨੂੰ ਠੀਕ ਕਰ ਦੇਵੇਗਾ।
2019 ਜਨਵਰੀ ‘ਚ ਮਾਰਕ ਨੇ ਐਲਾਨ ਕੀਤਾ ਸੀ ਕਿ ਉਹ ਅਕਤੂਬਰ ਦੀਆਂ ਫੈਡਰਲ ਚੋਣਾਂ ਨਹੀਂ ਲੜੇਗਾ ਜੋ 2004 ਤੋਂ ਐੱਮਪੀ ਦੇ ਅਹੁਦੇ ‘ਤੇ ਹੈ।
ਐੱਮ.ਪੀ. ਦੇ ਅਹੁਦੇ ਤੋਂ ਪਹਿਲਾਂ ਮਾਰਕ 14 ਸਾਲ ਲਈ ਐਬਸਫੋਰਡ ‘ਚ ਕੌਂਸਲਰ ਸੀ।
ਕੰਜ਼ਰਵੇਟਿਵ ਲੀਡਰ ਐਂਡਰੀਊ ਸ਼ੀਰ ਨੇ ਕਿਹਾ ਹੈ ਕਿ ਉਹ ਮਾਰਕ ਦੇ ਨਾਲ਼ ਖੜੇ ਹਨ ਤੇ ਉਸਨੂੰ ਸਹਿਯੋਗ ਦੇ ਰਹੇ ਹਨ।ਸ਼ੀਰ ਨੇ ਕਿਹਾ ਕਿ ਉਹ ਤੇ ਮਾਰਕ ਇੱਕੋ ਸਮੇਂ 2004 ‘ਚ ਪਾਰਲੀਮੈਂਟ ‘ਚ ਗਏ ਸਨ। ਜੋ ਕਿ ਬਹੁਤ ਹੀ ਵਧੀਆ ਇਨਸਾਨ ਹੈ।
ਓਂਟਾਰੀਓ ਪ੍ਰੀਮੀਅਰ ਡਗ ਫੋਰਡ ਨੇ ਵੀ ਪੋਸਟ ਕੀਤਾ ਹੈ ਕਿ ਉਹ ਮਾਰਕ ਦੀ ਔਖੀ ਘੜੀ ‘ਚ ਉਸਦੇ ਨਾਲ਼ ਹਨ।
ਕੈਨੇਡੀਅਨ ਕੈਂਸਰ ਸੋਸਾਇਟੀ ਦਾ ਕਹਿਣਾ ਹੈ ਕਿ 74 ਚੋਂ ਇੱਕ ਪੁਰਸ਼ ਨੂੰ ਪੈਨਕਰੀਐਟਿਕ ਕੈਂਸਰ ਹੁੰਦਾ ਹੈ, ਤੇ 74 ਤੋਂ ਇੱਕ ਵਿਅਕਤੀ ਪੈਨਕਰੀਐਟਿਕ ਕੈਂਸਰ ਕਰਕੇ ਜਾਨ ਵੀ ਗਵਾ ਲੈਂਦਾ ਹੈ।

Short URL:tvp http://bit.ly/2vb7l5G

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab