Site icon TV Punjab | Punjabi News Channel

ਜਲਦ ਮਿਲੇਗੀ ਗਰਮੀ ਤੋਂ ਰਾਹਤ, ਵਿਕੈਂਡ ਨੂੰ ਪਵੇਗੀ ਬਰਸਾਤ

ਚੰਡੀਗੜ੍ਹ- ਸਿਰਫ ਇਕ ਹਫਤੇ ਦੀ ਗਰਮੀ ਤੋਂ ਬਾਅਦ ਪੰਜਾਬ ਵਾਸੀਆਂ ਨੂੰ ਜਲਦ ਹੀ ਰਾਹਤ ਮਿਲਣ ਵਾਲੀ ਹੈ । ਚੰਗੀ ਗੱਲ ਇਹ ਹੈ ਕਿ ਇਸ ਵਾਰ ਵਿਕੈਂਡ ਯਾਨਿ ਕਿ ਸੰਡੇ ਦੀ ਛੁੱਟੀ ਖੁਸ਼ਗਵਾਰ ਮੌਸਮ ਚ ਮਨਾਉਣ ਦਾ ਮੌਕਾ ਮਿਲੇਗਾ। ਪੰਜਾਬ ਤੇ ਹਰਿਆਣਾ ਵਿਚ ਮੌਸਮ ਦਾ ਮਿਜ਼ਾਜ਼ ਬਦਲ ਗਿਆ ਹੈ। ਦੋਵੇਂ ਸੂਬਿਆਂ ਵਿਚ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਹੈ। ਸਿਰਸਾ ਦਾ ਤਾਪਮਾਨ 40.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਪਰੀਦਕੋਟ ਵਿਚ 39.6 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ ਦੋ ਦਿਨ ਅਧਿਕਤਮ ਤਾਪਮਾਨ ਵਿਚ 3 ਤੋਂ 4 ਡਿਗਰੀ ਦਾ ਵਾਧਾ ਹੋ ਸਕਦਾ ਹੈ।

ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ 15 ਅਪ੍ਰੈਲ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਿਹਾ ਹੈ। ਇਸ ਨਾਲ 16 ਤੇ 17 ਅਪ੍ਰੈਲ ਨੂੰ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਅਧਿਕਤਮ ਤਾਪਮਾਨ ਵਿਚ ਵੀਰਵਾਰ ਨੂੰ 0.9 ਡਿਗਰੀ ਦਾ ਉਛਾਲ ਦਰਜ ਕੀਤਾ ਗਿਆ ਜੋ ਸਾਧਾਰਨ ਤੋਂ 3.1 ਡਿਗਰੀ ਵੱਧ ਰਿਹਾ। ਸਮਰਾਲਾ ਵਿਚ 39.5 ਅੰਮ੍ਰਿਤਸਰ ‘ਚ 37.6, ਲੁਧਿਆਣਾ ‘ਚ 37.1, ਪਟਿਆਲਾ ‘ਚ 38.3, ਬਰਨਾਲਾ ‘ਚ 38.6, ਹੁਸ਼ਿਆਰਪੁਰ ‘ਚ 38.1 ਤੇ ਬਠਿੰਡਾ ਵਿਚ 39 ਡਿਗਰੀ ਦਰਜ ਕੀਤਾ ਗਿਆ।

ਰਾਤ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਘੱਟੋ-ਘੱਟ ਤਾਪਮਾਨ 0.1 ਡਿਗਰੀ ਦੀ ਗਿਰਾਵਟ ਦੇਖੀ ਗਈ।ਮੁਕਤਸਰ ਵਿਚ ਘੱਟੋ-ਘੱਟ ਤਾਪਮਾਨ 16.4 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਹਰਿਆਣਾ ਵਿਚ ਵੀਰਵਾਰ ਦਾ ਦਿਨ ਇਸ ਸੀਜ਼ਨ ਦਾ ਸਭ ਤੋਂ ਵੱਧ ਗਰਮ ਦਿਨ ਰਿਹਾ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਹਾਲਾਤ ਇਹ ਰਹੇ ਤਾਂ ਅਪ੍ਰੈਲ ਦੇ ਅਖੀਰ ਤੱਕ 42 ਡਿਗਰੀ ਦੇ ਪਾਰ ਤੱਕ ਜਾ ਸਕਦਾ ਹੈ।

Exit mobile version