ਵੇਟਲਿਫਟਰ ਜਸਪ੍ਰੀਤ ਦਾ ਹੀਰੋ ਵਾਂਗ ਸਵਾਗਤ | TV Punjab

ਵੇਟਲਿਫਟਰ ਜਸਪ੍ਰੀਤ ਦਾ ਹੀਰੋ ਵਾਂਗ ਸਵਾਗਤ | TV Punjab

SHARE
ਜਲੰਧਰ (ਪ੍ਰਵੀਨ ਬੋਬੀ): ਜਲੰਧਰ ਦੇ ਪਿੰਡ ਚੋਲਾਂਗ ਦੇ ਰਹਿਣ ਵਾਲੇ ਵੇਟਲਿਫਟਰ ਖਿਡਾਰੀ ਜਸਪ੍ਰੀਤ ਸਿੰਘ ਨੇ ਅਲੱਗ ਅਲੱਗ ਪ੍ਰਤੀਯੋਗਿਤਾਵਾਂ ਵਿੱਚ ਦੋ ਗੋਲਡ ਮੈਡਲ ਹਾਸਿਲ ਕਰਕੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਹ ਉਪਲਬਧੀ ਹਾਸਿਲ ਕਰਨ ਤੋਂ ਬਾਅਦ ਜਸਪ੍ਰੀਤ ਵਾਪਿਸ ਪਰਤਿਆ ਤਾਂ ਪਿੰਡ ਵਾਲਿਆਂ ਨੇ ਉਸਦਾ ਨਿੱਘਾ ਸਵਾਗਤ ਕੀਤਾ।

ਆਪਣੇ ਚੈਮਪੀਅਨ ਖਿਡਾਰੀਆਂ ਦਾ ਹੌਂਸਲਾ ਕਿਵੇਂ ਵਧਾਇਆ ਜਾਂਦਾ, ਇਹ ਕੋਈ ਪੰਜਾਬ ਤੋਂ ਸਿੱਖੇ।  ਜਲੰਧਰ ਦੇ ਪਿੰਡ ਚੋਲਾਂਗ ਦਾ ਰਹਿਣ ਵਾਲਾ ਵੇਟਲਿਫਟਰ ਜਸਪ੍ਰੀਤ ਸਿੰਘ ਜਦ ਦੋ-ਦੋ ਗੋਲਡ ਮੈਡਲ ਜਿੱਤ ਕੇ ਵਾਪਿਸ ਪਰਤਿਆ ਤਾਂ ਪਿੰਡ ਵਾਸੀਆਂ ਨੇ ਉਸਨੂੰ ਸਿਰ ਅੱਖਾਂ ‘ਤੇ ਬਿਠਾ ਲਿਆ।  ਜਸਪ੍ਰੀਤ ਦਾ ਸਵਾਗਤ ਢੋਲ ਦੇ ਡਗੇ ‘ਤੇ ਭੰਗੜਾ ਪਾਉਂਦੇ ਲੋਕਾਂ ਨੇ ਫੁੱਲਾਂ ਦੇ ਹਾਰ ਪਾ ਕੇ ਕੀਤਾ।  ਇਸ ਉਪਰੰਤ ਜਸਪ੍ਰੀਤ ਨੂੰ ਖੁੱਲੀ ਗੱਡੀ ਵਿਚ ਬਿਠਾ ਕੇ ਪਿੰਡ ਦਾ ਚੱਕਰ ਲਗਵਾਇਆ ਗਿਆ।  ਪਿੰਡ ਦਾ ਇਹ ਨੌਜਵਾਨ ਖਿਡਾਰੀ ਵਿਸ਼ਾਖਾਪਟਨਮ ਵਿਖੇ ਕਰਵਾਈ ਗਈ ਸੀਨੀਅਰ ਇੰਟਰਸਟੇਟ ਵੇਟਲਿਫਟਿੰਗ ਨੈਸ਼ਨਲ ਚੈਂਪੀਅਨਸ਼ਿਪ ਵਿਚ ਗੋਲਡ ਅਤੇ ਜੈਪੂਰ ਵਿਚ ਹੋਈਆਂ ਆਲ ਇੰਡੀਆ ਪੁਲਿਸ ਗੇਮਸ ਵਿਚ ਵੀ ਗੋਲਡ ਮੈਡਲ ਜਿੱਤ ਕੇ ਵਾਪਿਸ ਪਰਤਿਆ ਹੈ। ਇਸ ਪ੍ਰਾਪਤੀ ਵਿੱਚ ਸਹਿਯੋਗ ਲਈ ਜਸਪ੍ਰੀਤ ਨੇ ਆਪਣੇ ਕੋਚ, ਮਾਤਾ ਪਿਤਾ ਅਤੇ ਦੋਸਤਾਂ ਦਾ ਧੰਨਵਾਦ ਕੀਤਾ ਹੈ।

Short URL:tvp http://bit.ly/2Tt3Ypr

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab