ਬੀ.ਸੀ. ‘ਚ 39 ਨਵੀਆਂ ਥਾਵਾਂ ‘ਤੇ ਅੱਗ

ਬੀ.ਸੀ. ‘ਚ 39 ਨਵੀਆਂ ਥਾਵਾਂ ‘ਤੇ ਅੱਗ

SHARE

Vancouver: ਸਾਲ 2018 ‘ਚ ਬ੍ਰਿਟਿਸ਼ ਕੋਲੰਬੀਆ ਦਰਮਿਆਨ ਪਿਛਲੇ ਸਾਲਾਂ ਨਾਲੋਂ ਕਿਤੇ ਜ਼ਿਆਦਾ ਅੱਗ ਲੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਵਾਈਲਡ ਫਾਇਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਬੀ.ਸੀ. ਵਾਈਲਡ ਫਾਇਰ ਦੇ ਬੁਲਾਰੇ ਰਿਆਨ ਟਰਕੋਟ ਨੇ ਤਾਜ਼ਾ ਹਾਲਾਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਪੂਰੇ ਸੂਬੇ ‘ਚ ਵੀਰਵਾਰ ਨੂੰ 476 ਥਾਵਾਂ ‘ਤੇ ਅੱਗ ਲੱਗੀ ਹੋਈ ਸੀ। ਜਿਨ੍ਹਾਂ ‘ਚ 39 ਥਾਵਾਂ ‘ਤੇ ਅੱਗ ਕੱਲ ਹੀ ਲੱਗੀ ਹੈ। ਜਦਕਿ ਸਾਲ 2018 ‘ਚ ਹੁਣ ਤੱਕ 1,565 ਥਾਵਾਂ ‘ਤੇ ਅੱਗ ਲੱਗੀ ਹੈ। ਟਰਕੋਟ ਮੁਤਾਬਕ ੳਮੀਦ ਕੀਤੀ ਜਾ ਰਹੀ ਸੀ ਕਿ ਅੰਕੜਾ 1,130 ਨੂੰ ਪਾਰ ਨਹੀਂ ਕਰੇਗਾ, ਪਰ ਅਜਿਹਾ ਨਹੀਂ ਹੋਇਆ।
2018 ਦਰਮਿਆਨ ਜੰਗਲਾਂ ‘ਚ 1,180 ਸਕੁਏਅਰ ਫੱੁਟ ਦਾ ਖੇਤਰ ਅੱਗ ਨਾਲ ਘੇਰਿਆ ਜਾ ਚੁੱਕਿਆ ਹੈ।
ਕਈ ਥਾਵਾਂ ‘ਤੇ ਅੱਗ ਨੇ ਰਿਹਾਇਸ਼ੀ ਇਲਾਕਿਆਂ ਨੂੰ ਪ੍ਰਭਾਵਤ ਕੀਤਾ ਹੈ, ਜਿੱਥੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪੈ ਰਹੇ ਹਨ।
ਵਿਭਾਗ ਦੇ ਬੁਲਾਰੇ ਨੇ ਸੂਬੇ ਭਰ ‘ਚ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਆਲ਼ੇ-ਦੁਆਲੇ ਦਾ ਧਿਆਨ ਰੱਖਣ ਤੇ ਅਜਿਹਾ ਕੁਝ ਵੀ ਨਾ ਕਰਨ ਜੋ ਅੱਗ ਲੱਗਣ ਦਾ ਕਾਰਨ ਬਣ ਜਾਵੇ।
ਇਸ ਸਮੇਂ ਜੰਗਲਾਂ ‘ਚ ਲੱਗੀ ਅੱਗ ਨਾਲ 3000 ਫਾਇਰ ਫਾਈਟਰ ਤੇ ਉਨ੍ਹਾਂ ਦੀ ਮਦਦ ਲਈ ਬਹੁਗਿਣਤੀ ਸਟਾਫ਼ ਮੈਂਬਰ ਨਜਿੱਠ ਰਹੇ ਹਨ।
ਸੂਬੇ ‘ਚ ਅੱਗ ਲੱਗਣ ਸਬੰਧੀ ਖ਼ਤਰੇ ਦਾ ਨਿਸ਼ਾਨ ਜ਼ਿਆਦਾ ਤੋਂ ਬਹੁਤ ਜ਼ਿਆਦਾ ‘ਤੇ ਆ ਗਿਆ ਹੈ।
ਪਰ ਵਿਭਾਗ ਵੱਲੋਂ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਜਾ ਰਿਹਾ ਹੈ।

Short URL:tvp http://bit.ly/2vuHfLw

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab