Washington – NASA ਦੇ ਦੋ ਅਨੁਭਵੀ ਅੰਤਰਿਕਸ਼ ਯਾਤਰੀ ਬੁੱਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਮੰਗਲਵਾਰ ਨੂੰ ਸਫਲਤਾਪੂਰਵਕ ਧਰਤੀ ‘ਤੇ ਵਾਪਸ ਆ ਗਏ। ਉਹਨਾਂ ਨੇ ਫਲੋਰਿਡਾ ਦੇ ਤੱਟ ਨੇੜੇ ਸਮੁੰਦਰ ਵਿੱਚ ਲੈਂਡਿੰਗ ਕੀਤੀ। ਇਹ ਯਾਤਰਾ ਮੂਲ ਤੌਰ ‘ਤੇ ਬੋਇੰਗ ਦੇ ਸਟਾਰਲਾਈਨਰ ਕੈਪਸੂਲ ‘ਚ ਸਿਰਫ਼ 8 ਦਿਨਾਂ ਦੀ ਹੋਣੀ ਸੀ, ਪਰ ਤਕਨੀਕੀ ਖਾਮੀਆਂ ਕਾਰਨ 9 ਮਹੀਨੇ ਲੰਬੀ ਖਿੱਚ ਗਈ।
ਵਿਲਮੋਰ ਅਤੇ ਵਿਲੀਅਮਜ਼ ਨੇ ਅੰਤ ਵਿੱਚ ਸਪੇਸਐਕਸ ਦੇ Crew Dragon ਕੈਪਸੂਲ ਰਾਹੀਂ ISS (ਅੰਤਰਰਾਸ਼ਟਰੀ ਅੰਤਰਿਕਸ਼ ਸਟੇਸ਼ਨ) ਨੂੰ ਅਲਵਿਦਾ ਕਿਹਾ। ਉਹ ਹੋਰ ਦੋ astronauts ਸਮੇਤ 17 ਘੰਟਿਆਂ ਦੀ ਯਾਤਰਾ ਤੋਂ ਬਾਅਦ ਸਾਫ਼ ਅਸਮਾਨ ਹੇਠ 50 ਮੀਲ ਦੂਰ ਸਮੁੰਦਰ ‘ਚ ਸਫਲ ਲੈਂਡਿੰਗ ਕਰ ਗਏ।
ਇਹ ਮਿਸ਼ਨ ਨਾਸਾ ਅਤੇ ਬੋਇੰਗ ਲਈ ਇੱਕ ਵੱਡੀ ਚੁਣੌਤੀ ਬਣ ਗਿਆ, ਜਿਸ ਨੇ Starliner ਯਾਨ ਦੀ ਭਵਿੱਖ ਦੀ ਵਿਕਾਸ ਯੋਜਨਾ ‘ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ। ਸੁਨੀਤਾ ਵਿਲੀਅਮਜ਼ ਹੁਣ ਤਕ 608 ਦਿਨ Space ਵਿੱਚ ਬਿਤਾ ਚੁੱਕੀ ਹਨ, ਜੋ ਕਿ ਕਿਸੇ ਵੀ ਅਮਰੀਕੀ ਮਹਿਲਾ ਅੰਤਰਿਕਸ਼ ਯਾਤਰੀ ਲਈ ਦੂਜਾ ਸਭ ਤੋਂ ਵੱਧ ਸਮਾਂ ਹੈ।