Site icon TV Punjab | Punjabi News Channel

ਹੁਣ ਕੜਾਕੇ ਦੀ ਠੰਡ ਦੇ ਨਾਲ ਪਵੇਗਾ ਮੀਂਹ, ਚੱਲਣਗੀਆਂ ਸਰਦ ਹਵਾਵਾਂ

People take cover from the rain as they walk on Jaffa Road in the city center of Jerusalem on December 20, 2021. Photo by Olivier Fitoussi/Flash90 *** Local Caption *** éøåùìéí àðùéí ÷åøåðä îñéëåú äåìëéí îæâ àååéø îèøéä

ਚੰਡੀਗੜ੍ਹ- ਪੰਜਾਬ ਵਿਚ ਠੰਡ ਦਾ ਕਹਿਰ ਜਾਰੀ ਹੈ। ਆਉਣ ਵਾਲੀ 21 ਤੋਂ 25 ਜਨਵਰੀ ਤੱਕ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਿਹਾ ਹੈ। ਇਸ ਨਾਲ ਪੂਰੇ ਉੱਤਰ ਭਾਰਤ ਵਿਚ ਪੰਜਾਬ ਤੇ ਹਰਿਆਣਾ ਵਿਚ ਸੀਤ ਲਹਿਰ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। 23 ਤੋਂ 24 ਜਨਵਰੀ ਨੂੰ ਹਲਕੀ ਬੂੰਦਾਬਾਦੀ ਹੋ ਸਕਦੀ ਹੈ। ਦੂਜੇ ਪਾਸੇ ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।

ਬੀਤੇ ਦਿਨੀਂ ਕਈ ਜ਼ਿਲ੍ਹਿਆਂ ਵਿਚ ਘੱਟੋ-ਘੱਟ ਪਾਰਾ -1 ਤੋਂ ਲੈ ਕੇ 3 ਡਿਗਰੀ ਤੱਕ ਦਰਜ ਹੋਇਆ। ਅਜਿਹਾ ਕਈ ਸਾਲਾਂ ਬਾਅਦ ਦੇਖਣ ਨੂੰ ਮਿਲਿਆ ਹੈ। ਜਦੋਂ ਘੱਟੋ-ਘੱਟ ਪਾਰਾ ਸਾਧਾਰਨ ਤੋ 4 ਡਿਗਰੀ ਤੱਕ ਜ਼ਿਆਦਾ ਹੇਠਾਂ ਰਿਕਾਰਡ ਹੁੰਦਾ ਹੈ ਤਾਂ ਜਮਾਉਣ ਵਾਲੀ ਠੰਡ ਪੈਂਦੀ ਹੈ। ਬਠਿੰਡਾ ਤੇ ਫਰੀਦਕੋਟ ਵਿਚ ਘੱਟੋ-ਘੱਟ ਪਾਰਾ -1 ਡਿਗਰੀ ਦਰਜ ਹੋਇਆ।
ਪੰਜਾਬ, ਹਰਿਆਣਾ ਸਣੇ ਚੰਡੀਗੜ੍ਹ ਦੇ ਕਈ ਸ਼ਹਿਰਾਂ ਵਿਚ ਭਾਵੇਂ ਇਨ੍ਹੀਂ ਦਿਨੀਂ ਧੁੱਪ ਨਿਕਲ ਰਹੀ ਹੈ ਪਰ ਰਾਤ ਹੁੰਦੇ ਹੀ ਕਈ ਸ਼ਹਿਰਾਂ ਦਾ ਤਾਪਮਾਨ ਜ਼ੀਰੋ ਤੋਂ ਹੇਠਾਂ ਜਾ ਰਿਹਾ ਹੈ। ਬਠਿੰਡਾ, ਪਰੀਦਕੋਟ ਤੇ ਹਿਸਾਰ ਵਿਚ ਘੱਟੋ-ਘੱਟ ਤਾਪਮਾਨ ਸਿਫਰ ਦਰਜ ਕੀਤਾ ਗਿਆ।

ਕੜਾਕੇ ਦੀ ਠੰਡ ਨੇ ਅੰਮ੍ਰਿਤਸਰ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਜਿਥੇ ਘੱਟੋ-ਘੱਟ ਤਾਪਮਾਨ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਲੁਧਿਆਣਾ ਵਿਚ ਘੱਟੋ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਰਿਹਾ।ਪਟਿਆਲਾ, ਪਠਾਨਕੋਟ, ਗੁਰਦਾਸਪੁਰ, ਮੋਗਾ ਤੇ ਮੋਹਾਲੀ ਵੀ ਕੜਾਕੇ ਦੀ ਠੰਡ ਦੀ ਲਪੇਟ ਵਿਚ ਹੈ ਜਿਥੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 2 2.9, 2.8, 0.8 ਤੇ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਸੇ ਤਰ੍ਹਾਂ ਹਿਸਾਰ ਵਿਚ ਵੀ ਕੜਾਕੇ ਦੀ ਠੰਡ ਪਈ ਜਿਥੇ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਿਰਸਾ ਵਿਚ ਵੀ ਸੀਤ ਲਹਿਰ ਦੇ ਚੱਲਦਿਆਂ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਨਾਰਨੌਲ, ਰੋਹਤਕ, ਭਿਵਾਨੀ ਤੇ ਅੰਬਾਲਾ ਵਿਚ ਵੀ ਕੜਾਕੇ ਦੀ ਠੰਡ ਪੈ ਰਹੀ ਹੈ।

Exit mobile version