Site icon TV Punjab | Punjabi News Channel

ਪੰਜਾਬ ‘ਚ ਮੀਂਹ ਨੇ ਬਦਲਿਆ ਮੌਸਮ, ਗੜ੍ਹੇਮਾਰੀ ਨਾਲ ਵਧੀ ਠੰਡ, 3 ਦਿਨਾਂ ਲਈ ਓਰੈਂਜ ਅਲਰਟ ਜਾਰੀ

ਡੈਸਕ- ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਪੰਜਾਬ ਵਿਚ ਵੀਰਵਾਰ ਨੂੰ ਖੂਬ ਮੀਂਹ ਪਿਆ।ਕਈ ਜ਼ਿਲ੍ਹਿਆਂ ਵਿਚ ਤੇਜ਼ ਮੀਂਹ ਦੇ ਨਾਲ ਗੜ੍ਹੇਮਾਰੀ ਵੀ ਹੋਈ, ਜਿਸ ਨਾਲ ਠੰਡ ਫਿਰ ਤੋਂ ਇਕਦਮ ਵੱਧ ਗਈ ਹੈ ਪਰ ਅਗਲੇ ਦਿਨ ਧੁੱਪ ਦੇ ਨਾਲ ਸ਼ੁੱਕਰਵਾਰ ਦੀ ਸਵੇਰ ਦੀ ਸ਼ੁਰੂਆਤ ਲੋਕਾਂ ਲਈ ਰਾਹਤ ਲੈ ਕੇ ਆਈ । ਜ਼ਿਆਦਾਤਰ ਜ਼ਿਲ੍ਹਿਆਂ ਵਿਚ ਪੂਰਾ ਦਿਨ ਤੇਜ਼ ਧੁੱਪ ਨਿਕਲੀ ਜਿਸ ਕਰਕੇ ਮੀਂਹ ਵੀ ਵਜ੍ਹਾ ਨਾਲ ਵਧੀ ਠੰਡ ਤੋਂ ਥੋੜ੍ਹੀ ਰਾਹਤ ਮਿਲੀ।

ਲੋਕਾਂ ਨੇ ਪੂਰਾ ਦਿਨ ਧੁੱਪ ਦਾ ਆਨੰਦ ਲਿਆ। ਜਿਸ ਕਾਰਨ ਵੀਰਵਾਰ ਦੀ ਤੁਲਨਾ ਵਿਚ ਦਿਨ ਦੇ ਤਾਪਮਾਨ ਵਿਚ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਦੇਖਿਆ ਗਿਆ। ਹਾਲਾਂਕਿ ਰਾਤ ਦੇ ਤਾਪਮਾਨ ਵਿਚ 2 ਡਿਗਰੀ ਸੈਲਸੀਅਸ ਦੀ ਕਮੀ ਆਈ। ਅੰਮ੍ਰਿਤਸਰ ਵਿਚ ਨਿਊਨਤਮ ਤਾਪਮਾਨ ਸਭ ਤੋਂ ਘੱਟ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਅਧਿਕਤਮ ਤਾਪਮਾਨ 19.1 ਡਿਗਰੀ ਰਿਹਾ। ਦੂਜੇ ਪਾਸੇ ਚੰਡੀਗੜ੍ਹ ਵਿਚ ਨਿਊਨਤਮ ਤਾਪਮਾਨ 7.01 ਡਿਗਰੀ ਸੈਲਸੀਅਸ ਤੇ ਅਧਿਕਤਮ ਤਾਪਮਾਨ 20.1 ਡਿਗਰੀ ਸੈਲਸੀਅਸ ਰਿਹਾ। ਲੁਧਿਆਣਾ ਵਿਚ ਨਿਊਨਤਮ ਤਾਪਮਾਨ 6.6 ਡਿਗਰੀ ਤੇ ਅਧਿਕਤਮ ਤਾਪਮਾਨ 19.9 ਡਿਗਰੀ, ਇਸੇ ਤਰ੍ਹਾਂ ਪਟਿਆਲਾ ਵਿਚ ਨਿਊਨਤਮ ਤਾਪਮਾਨ 7.6 ਡਿਗਰੀ ਤੇ ਅਧਿਕਤਮ ਤਾਪਮਾਨ 19.8 ਡਿਗਰੀ ਰਿਹਾ।

ਮੌਸਮ ਵਿਭਾਗ ਦੇ ਤਾਜਾ ਅਨੁਮਾਨ ਮੁਤਾਬਕ ਪੱਛਮੀ ਗੜਬੜੀ ਦੇ ਪ੍ਰਭਾਵ ਦੇ ਚੱਲਦਿਆਂ ਅੱਜ ਤੋਂ 3 ਦਿਨਾਂ ਤੱਕ ਯਾਨੀ 5 ਫਰਵਰੀ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮੀਂਹ ਦੇ ਨਾਲ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ। IMD ਮੁਤਾਬਕ ਪੰਜਾਬ ਦੀਆਂ ਕੁਝ ਥਾਵਾਂ ‘ਤੇ ਹਲਕੀ ਤੋਂ ਮੱਧਮ ਮੀਂਹ ਪੈ ਸਕਦਾ ਹੈ ਜਦੋਂ ਕਿ 4 ਫਰਵਰੀ ਨੂੰ ਜ਼ਿਆਦਾਰ ਥਾਵਾਂ ‘ਤੇ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ।

ਪੰਜਾਬ ਦੇ ਉੱਤਰ-ਪੂਰਬੀ ਹਿੱਸਿਆਂ ਵਿਚ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ। ਇਹੀ ਸਥਿਤੀ 5 ਫਰਵਰੀ ਨੂੰ ਵੀ ਰਹੇਗੀ। ਇਸ ਦੌਰਾਨ ਨਿਊਨਤਮ ਤਾਪਮਾਨ ਵਿਚ ਕੋਈ ਖਾਸ ਬਦਲਾਅ ਹੋਣਦੀ ਸੰਭਾਵਨਾ ਨਹੀਂਹੈ ਪਰ ਮੀਂਹ ਕਾਰਨ ਦਿਨ ਦੇ ਤਾਪਮਾਨ ਵਿਚ 5 ਤੋਂ 7 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ। ਮੌਸਮ ਮਾਹਿਰਾਂ ਨੇ ਖਰਾਬ ਮੌਸਮ ਦੀ ਸੰਭਾਵਨਾ ਨੂੰ ਦੇਖਦੇ ਹੋਏ ਲੋਕਾਂ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਹੈ। ਲੰਬੀ ਯਾਤਰਾ ਕਰਨ ਤੋਂ ਬਚਣ ਨੂੰ ਕਿਹਾ ਗਿਆ ਹੈ।

Exit mobile version