ਦਾਨ ਪੇਟੀ ‘ਚ ਫਸਣ ਕਰਕੇ ਹੁਣ ਟੋਰਾਂਟੋ ‘ਚ ਇੱਕ ਮੌਤ

ਦਾਨ ਪੇਟੀ ‘ਚ ਫਸਣ ਕਰਕੇ ਹੁਣ ਟੋਰਾਂਟੋ ‘ਚ ਇੱਕ ਮੌਤ

SHARE

Toronto: ਟੋਰਾਂਟੋ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਦਾਨ ਪੇਟੀ ‘ਚ ਫਸਣ ਨਾਲ਼ ਇੱਕ ਹੋਰ ਔਰਤ ਦੀ ਮੌਤ ਹੋਈ ਹੈ। ਟੋਰਾਂਟੋ ਡਾਊਨਟਾਊਨ ‘ਚ ਇਹ ਘਟਨਾ ਵਾਪਰੀ ਹੈ। ਪੁਲਿਸ ਨੂੰ ਖਬਰ ਮਿਲੀ ਸੀ ਕਿ 35 ਸਾਲ ਦੀ ਇੱਕ ਔਰਤ ਦਾਨ ਪੇਟੀ ‘ਚ ਫਸ ਗਈ ਹੈ।
ਅਧਿਕਾਰੀਆਂ ਨੇ ਦੇਨ ਪੇਟੀ ਨੂੰ ਕੱਟਿਆ ਤੇ ਔਰਤ ਨੂੰ ਸਲਾਮਤੀ ਨਾਲ਼ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਉਦੋਂ ਤੱਕ ਔਰਤ ਦੀ ਮੌਤ ਹੋ ਚੁੱਕੀ ਸੀ। ਇਸਤੋਂ ਪਹਿਲਾਂ ਵੈਨਕੂਵਰ ‘ਚ ਪਿਛਲੇ ਹਫਤੇ ਹੀ 34 ਸਾਲਾ ਵਿਅਕਤੀ ਦੀ ਦਾਨ ਪੇਟੀ ‘ਚ ਫਸ ਕੇ ਮੌਤ ਹੋਈ ਹੈ। ਦਾਨ ਪੇਟੀ ‘ਚ ਫਸ ਕੇ ਮੌਤ ਹੋਣ ਦੇ 2015 ਤੋਂ ਬਾਅਦ 18 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਹਾਦਸਿਆਂ ਤੋਂ ਬਾਅਦ ਵੈਨਕੂਵਰ ‘ਚ ਦਾਨ ਪੇਟੀਆਂ ਨੂੰ ਸੀਲ ਕਰਨ ਦੇ ਹੁਕਮ ਵੀ ਸੁਣਾਏ ਗਏ ਹਨ। ਇਹ ਡੋਨੇਸ਼ਨ ਬਾਕਸ ਬੇਘਰਾਂ ਲਈ ਕੱਪੜੇ ਤੇ ਜੁੱਤੀਆਂ ਦਾਨ ਕਰਨ ਲਈ ਬਣਾਏ ਗਏ ਹਨ, ਪਰ ਇਹ ਇੰਨੇ ਵੱਡੇ ਤੇ ਡੂੰਘੇ ਹਨ ਕਿ ਕੱਪੜੇ ਕੱਢਣ ਲੱਗਿਆਂ ਜੇਕਰ ਕੋਈ ਇਨ੍ਹਾਂ ਦੇ ਅੰਦਰ ਡਿੱਗ ਜਾਵੇ ਤਾਂ ਉਸਦਾ ਜਿਊਂਦਾ ਬਚਣਾ ਮੁਸ਼ਕਲ ਹੈ।

Short URL:tvp http://bit.ly/2ABqcKi

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab