ਬੇਬੀ ਪਾਊਡਰ ਕਾਰਨ ਕੈਂਸਰ ਹੋਣ ਦਾ ਦਾਅਵਾ

ਬੇਬੀ ਪਾਊਡਰ ਕਾਰਨ ਕੈਂਸਰ ਹੋਣ ਦਾ ਦਾਅਵਾ

ਜੌਹਨਸਨਸ ਐਂਡ ਜੌਹਨਸਨਸ ਕੰਪਨੀ ‘ਤੇ ਕੇਸ, ਔਰਤ ਨੇ ਕੰਪਨੀ ਤੋਂ ਜਿੱਤੇ $29.4 ਮੀਲੀਅਨ

SHARE

California: ਕੈਲੀਫੋਰਨੀਆ ਦੀ ਇੱਕ ਅਦਾਲਤ ‘ਚ ਔਰਤ ਨੇ ਜੌਹਨਸਨਸ ਐਂਡ ਜੌਹਨਸਨਸ ‘ਤੇ ਪਾਇਆ ਕੇਸ ਜਿੱਤ ਲਿਆ ਹੈ। ਔਰਤ ਨੇ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ ਕਿ ਜੌਹਨਸਨਸ ਦੇ ਬੇਬੀ ਪਾਊਡਰ ਕਰਕੇ ਉਸਨੂੰ ਕੈਂਸਰ ਹੋਇਆ ਹੈ ਜਿਸ ਲਈ ਔਰਤ ਨੂੰ 29 ਮੀਲੀਅਨ ਡਾਲਰ ਮਿਲਣਗੇ।
ਕੈਲੀਫੋਰਨੀਆ ਸੁਪੀਰੀਅਰ ਕੋਰਟ ਓਕਲੈਂਡ ‘ਚ ਸਿਹਤ ਨੂੰ ਲੈ ਕੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਕੇਸ ਪਾਉਣ ਵਾਲ਼ੇ ਦੀ ਜਿੱਤ ਹੋਈ ਹੈ।
ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਜੱਜ ਦੇ ਫੈਸਲੇ ਦੀ ਇੱਜ਼ਤ ਕਰਦੇ ਹਨ ਪਰ ਇਹ ਫੈਸਲਾ ਮੈਡੀਕਲ ਜਾਂ ਸਾਇੰਸ ਦੇ ਤੱਥਾਂ ‘ਤੇ ਅਧਾਰਤ ਨਹੀਂ ਹੈ ਜਿਸ ਬਾਰੇ ਉਹ ਮੁੜ ਤੋਂ ਅਪੀਲ ਕਰਨਗੇ।


ਨਿਊ ਬਰੁਨਸਵਿਕ, ਨਿਊ ਜਰਸੀ ਅਧਾਰਤ ਕੰਪਨੀ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰਿਆ ਹੈ ਕਿ ਕੰਪਨੀ ਦੇ ਪਾਊਡਰ ਕਾਰਨ ਕੈਂਸਰ ਹੁੰਦਾ ਹੈ ਜਿਨ੍ਹਾਂ ਕਿਹਾ ਹੈ ਕਿ ਇਸ ‘ਤੇ ਕਈ ਟੈਸਟ ਵੀ ਹੋ ਚੁੱਕੇ ਹਨ ਜੋ ਕੌਮਾਂਤਰੀ ਪੱਧਰ ‘ਤੇ ਹੋਏ ਹਨ।
ਟੈਰੀ ਨਾਮਕ ਔਰਤ ਨੇ ਦਾਅਵਾ ਕੀਤਾ ਸੀ ਕਿ ਉਸਨੇ 1960 ਤੋਂ 1970 ਦੇ ਦਰਮਿਆਨ ਜੌਹਨਸਨ ਬੇਬੀ ਪਾਊਡਰ ਤੇ ਕੰਪਨੀ ਦੇ ਹੋਰ ਕਈ ਪ੍ਰੋਡਕਟ ਵਰਤੇ ਸਨ ਜਿਸ ਕਰਕੇ ਉਸਨੂੰ 2017 ‘ਚ ਕੈਂਸਰ ਹੋ ਗਿਆ।
ਇੱਥੇ ਜਿਕਰਯੋਗ ਹੈ ਕਿ ਸਿਰਫ਼ ਇਹ ਔਰਤ ਹੀ ਨਹੀਂ ਸਗੋਂ ਦਰਜਨਾਂ ਲੋਕਾਂ ਨੇ ਕੰਪਨੀ ‘ਤੇ ਇਹੋ ਕੇਸ ਪਾਏ ਹੋਏ ਹਨ।
ਅਦਾਲਤ ‘ਚ ਜੱਜਾਂ ਨੇ ਸੁਣਵਾਈ ਤੋਂ ਪਹਿਲਾਂ ਦੋ ਦਿਨ ਲਈ ਇਸ ‘ਤੇ ਵਿਚਾਰ ਕੀਤਾ ਸੀ, ਇਸ ਬਾਰੇ ਅਦਾਲਤ ‘ਚੋਂ ਕੋਰਟ ਰੂਮ ਵਿਊ ਨੈੱਟਵਰਕ ‘ਤੇ ਪ੍ਰਸਾਰਣ ਵੀ ਕੀਤਾ ਗਿਆ ਸੀ।
ਜੱਜਾਂ ਨੇ ਪਾਇਆ ਕਿ ਔਰਤ ਨੇ ਜਿਨ੍ਹਾਂ ਪ੍ਰੋਡਕਟਸ ਦੀ ਵਰਤੋਂ ਕੀਤੀ ਸੀ ਉਹ ਠੀਕ ਨਹੀਂ ਸਨ ਤੇ ਕੰਪਨੀ ਨੇ ਸਿਹਤ ਨੂੰ ਖਤਰੇ ਸਬੰਧੀ ਕੋਈ ਵੀ ਚੇਤਾਵਨੀ ਲੋਕਾਂ ਨੂੰ ਨਹੀਂ ਦਿੱਤੀ ਸੀ। ਜਿਸ ਲਈ ਟੈਰੀ ਤੇ ਉਸਦੇ ਪਤੀ ਨੂੰ ਜੱਜਾਂ ਨੇ 29.4 ਮੀਲੀਅਨ ਡਾਲਰ ਦੇਣ ਦੇ ਹੁਕਮ ਦਿੱਤੇ।
ਰਿਊਟਰਸ ਵੱਲੋਂ ਇੱਕ ਰਿਪੋਰਟ ਛਾਪੀ ਗਈ ਸੀ ਜਿਸ ‘ਚ ਖੁਲਾਸਾ ਹੋਇਆ ਸੀ ਕਿ 1970 ਤੋਂ 2000 ਦੇ ਦਰਮਿਆਨ ਜੌਹਨਸਨਸ ਕੰਪਨੀ ਦੇ ਬੇਬੀ ਪਾਊਡਰ ਦੇ ਕੁਝ ਸੈਂਪਲ ਫੇਲ੍ਹ ਹੋਏ ਸਨ। ਪਰ ਇਨ੍ਹਾਂ ਨਤੀਜਿਆਂ ਨੂੰ ਗ੍ਰਾਹਕਾਂ ਲਈ ਜਨਤਕ ਨਹੀਂ ਕੀਤਾ ਗਿਆ ਸੀ।

Short URL:tvp http://bit.ly/2UAhGDn

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab