ਹਾਰ ਨੂੰ ਜਿੱਤ ‘ਚ ਬਦਲ ਦਿੰਦੈ ਯੋਧਾ ਸੁਰਖ਼ਪੁਰੀਆ

ਹਾਰ ਨੂੰ ਜਿੱਤ ‘ਚ ਬਦਲ ਦਿੰਦੈ ਯੋਧਾ ਸੁਰਖ਼ਪੁਰੀਆ

SHARE

ਜਿਲ੍ਹਾ ਕਪੂਰਥਲਾ ਵਿਚ ਪੈਂਦੇ ਪਿੰਡ ਸੁਰਖਪੁਰ ਦੀਆਂ ਫਿਜ਼ਾਵਾਂ ‘ਚ ਮਾਂ ਖੇਡ ਕਬੱਡੀ ਦਾ ਵਾਸ ਹੈ। ਇਸੇ ਲਈ ਇਸ ਪਿੰਡ ਵਿਚੋਂ ਨਾਮਵਰ ਖਿਡਾਰੀਆਂ ਨੇ ਆਪਣੀ ਖੇਡ ਨਾਲ ਸਭ ਦਾ ਦਿਲ ਜਿੱਤਿਆ।  ਸੰਦੀਪ, ਸੀਪਾ ਪੰਡਿਤ ਤੇ ਦੁੱਲਾ ਸੁਰਖਪੁਰ ਦੀ ਖੇਡ ਤੋਂ ਇਲਾਵਾ ਰੱਬ ਨੇ ਪਿੰਡ ਸੁਰਖਪੁਰ ਦੇ ਮੇਜਰ ਸਿੰਘ ਘਰ ਚਾਰ ਪੁੱਤਰਾਂ ਦੀ ਦਾਤ ਬਖਸ਼ੀ, ਇਨ੍ਹਾਂ ਚਾਰ ਪੁੱਤਰਾਂ ਵਿਚੋਂ ਤਿੰਨ ਜਵਾਨ ਕਬੱਡੀ ਦੇ ਮੰਨੇ ਪ੍ਰਮੰਨੇ ਖਿਡਾਰੀ ਹਨ। ਯਾਦਾ, ਯੋਧਾ ਅਤੇ ਬਿੱਲਾ ਸੁਰਖਪੁਰੀਆ ਦੇ ਨਾਮ ਨਾਲ ਜਾਣੇ ਜਾਂਦੇ ਤਿੰਨੇ ਭਰਾ ਜਿਹੜੀ ਵੀ ਟੀਮ ਵੱਲੋਂ ਖੇਡਣ ਉਸਦੀ ਜਿੱਤ ਯਕੀਨੀ ਮੰਨੀ ਜਾਂਦੀ ਹੈ। ਸਾਡੀ ਅੱਜ ਦੀ ਪੇਸ਼ਕਸ਼ ‘ਚ ਮੁਲਾਕਾਤ ਹੋਵੇਗੀ ਨਾਮਵਰ ਜਾਫ਼ੀ ਯੋਧਾ ਸੁਰਖਪੁਰੀਏ ਨਾਲ।

ਯੋਧਾ ਸੁਰਖਪੁਰੀਆ ਦਾ ਜਨਮ 6 ਅਗਸਤ 1992 ਨੂੰ ਹੋਇਆ। ਆਪਣੇ ਤਿੰਨ ਪੁੱਤਰਾਂ ਦਾ ਜ਼ਿਕਰ ਜਦ ਵੀ ਪਿਤਾ ਮੇਜਰ ਸਿੰਘ ਦੇ ਕੋਲ ਆ ਕੇ ਕੋਈ ਕਰਦਾ ਹੈ ਤਾਂ ਉਨ੍ਹਾਂ ਨੂੰ ਪੁਰਾਣੇ ਦਿਨ ਪਹਿਲਾਂ ਯਾਦ ਆਉਂਦੇ ਹਨ। ਪਿਤਾ ਮੇਜਰ ਸਿੰਘ ਦੀ ਮਿਹਨਤ ਇਸ ਕਾਮਯਾਬੀ ਪਿੱਛੇ ਅਹਿਮ ਮੰਨੀ ਜਾ ਸਕਦੀ ਹੈ ਜੋਕਿ ਘਰ ‘ਚ ਗਰੀਬੀ ਦੇ ਸਮੇਂ ‘ਚ ਵੀ ਆਪਣੇ ਪੁੱਤਰਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਆਉਣ ਲਈ ਪੂਰੀ ਕੋਸ਼ਿਸ਼ ਕਰਦੇ ਰਹੇ। ਅੱਜ ਉਨ੍ਹਾਂ ਦੀ ਤਪੱਸਿਆ ਰੰਗ ਲਿਆਈ ਹੈ। ਯੋਧੇ ਦੇ ਪਿਤਾ ਜੀ ਆਪਣੇ ਪੁੱਤਰਾਂ ਤੋਂ ਬੇਹੱਦ ਖੁਸ਼ ਹਨ। ਉਹ ਯੋਧੇ ਨੂੰ ਹੋਰ ਵੀ ਜਿਆਦਾ ਮੇਹਨਤ ਕਰਨ ਲਈ ਪ੍ਰੇਰਦੇ  ਹਨ।
ਮਾਤਾ ਬਲਵੀਰ ਕੌਰ ਆਪਣੇ ਪੁਤਰਾਂ ਦੀ ਦਾਤ ਅਤੇ ਉਨ੍ਹਾਂ ਦੀ ਕਾਮਯਾਬੀ ਲਈ ਹਰ ਸਮੇਂ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੀ ਨਹੀ ਥੱਕਦੀ। ਯੋਧੇ ਬਾਰੇ ਜਦ ਮਾਂ ਬਲਵੀਰ ਕੌਰ ਕੋਲੋਂ ਪੁੱਛਿਆ ਗਿਆ ਤਾਂ ਮਮਤਾ ਅਤੇ ਪਿਆਰ ਸਾਫ਼ ਝਲਕਦਾ ਦਿਖਾਈ ਦਿੱਤਾ।
Short URL:tvp http://bit.ly/2AJcq8C

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab