International Yoga Festival celebrated at UBC Vancouver

International Yoga Festival celebrated at UBC Vancouver

SHARE

Vancouver: ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (UBC) ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ‘ਯੋਗਾ ਫੈਸਟੀਵਲ ਵੈਨਕੂਵਰ’ ਨਾਮਕ ਸੰਸਥਾ ਵਲੋਂ ਕਰਵਾਇਆ ਗਿਆ। ਵੈਨਕੂਵਰ ਸਥਿਤ ਭਾਰਤੀ ਸਫਾਰਤਖਾਣੇ ਸਹਿਤ, ਭਾਰਤੀ ਅਤੇ ਹੋਰ ਭਾਈਚਾਰੇ ਦੇ ਲੋਕਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਰੰਗ-ਭੇਦ, ਨਸਲ ਤੋਂ ਉਪਰ ਉੱਠ ਜਿਸ ਤਰਾਂ ਇਸ ਸਮਾਗਮ ਵਿਚ ਵੱਖੋ-ਵੱਖ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ, ਇਹ ਯੋਗਾ ਦੀ ਅੰਤਰਰਾਸ਼ਟਰੀ ਪੱਧਰ ਨੇ ਵੱਧ ਰਹੀ ਮਾਨਤਾ ਦੀ ਪ੍ਰਤੱਖ ਮਿਸਾਲ ਹੈ।

ਵੈਨਕੂਵਰ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸਟੂਡੈਂਟ ਰਿਕਰੇਸ਼ਨ ਸੈਂਟਰ ਵਿਚ 500 ਦੇ ਕਰੀਬ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੂੰ ਭਾਰਤੀ ਅਤੇ ਵਿਦੇਸ਼ੀ ਯੋਗਾ ਗੁਰੂਆਂ ਵੱਲੋਂ ਅਭਿਆਸ ਕਰਵਾਇਆ ਗਿਆ। ਯੂਨੀਵਰਸਿਟੀ ਵਿਖੇ ਹੋਣ ਵਾਲਾ ਇਹ ਤੀਸਰਾ ਸਾਲਾਨਾ ਯੋਗਾ ਸਮਾਗਮ ‘ਯੋਗਾ ਫੈਸਟੀਵਲ ਵੈਨਕੂਵਰ’ ਨਾਮਕ ਸੰਸਥਾ ਵਲੋਂ 2015 ਵਿਚ ਆਰੰਭਿਆ ਗਿਆ ਸੀ। ਵਰਨਣਯੋਗ ਹੈ ਕਿ 2014 ਵਿਚ ਸੰਯੁਕਤ ਰਾਸ਼ਟਰ ਨੇ ਜੂਨ 21 ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਐਲਾਨਿਆ ਸੀ। ਇਸ ਐਲਾਨ ਤੋਂ ਬਾਅਦ ਭਾਰਤ ਹੀ ਨਹੀਂ ਵਿਦੇਸ਼ਾਂ ਵਿਚ ਵੀ ਯੋਗਾ ਵਧੇਰੇ ਪ੍ਰਫੁੱਲਤ ਹੋ ਗਿਆ। ਜੂਨ 2015 ਤੋਂ ਹੀ ‘ਯੋਗਾ ਫੈਸਟੀਵਲ ਵੈਨਕੂਵਰ’ ਹਰ ਸਾਲ ਇੱਥੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਉਂਦੀ ਹੈ।

ਯੋਗਾ ਗੁਰੂਆਂ ਵਿਚ ਨਿਰਮਲਾ ਰਾਣੀਗਾ, ਨੀਲਮ ਤੋਪਰਾਣੀ ਅਤੇ ਜੈਫਰੀ ਆਰਮਸਟਰਾਂਗ ਨੇ ਜਿਥੇ ਯੋਗਾ ਦੇ ਆਸਣਾਂ ਦੀ ਜਾਣਕਾਰੀ ਉਥੇ ਹੀ ਅੱਜ ਦੀ ਭੱਜ-ਨੱਠ ਵਾਲੀ ਜਿੰਦਗੀ ਵਿਚ ਤਣਾਅ ਤੋਂ ਮੁਕਤ ਰਹਿਣ ਦੇ ਗੁਰ ਵੀ ਸਿਖਾਏ। ਯੋਗਾ ਸਾਧਨਾ ਦੇ ਗੁਰ ਸਿੱਖਣ ਵਿਚ ਭਾਰਤੀਆਂ ਨਾਲੋਂ ਵੀ ਕੀਤੇ ਵਧੇਰੇ ਉਤਸ਼ਾਹ ਵਿਦੇਸ਼ੀ ਮੂਲ ਦੇ ਸਿਖਿਆਰਥੀਆਂ ਨੇ ਦਿਖਾਇਆ।

ਇਸ ਮੌਕੇ ਆਯੋਜਕ ਆਦਿਤਿਆ ਤੇਵਤੀਆ ਨੇ ਦੱਸਿਆ ਕਿ ਸਿਰਫ ਯੋਗਾ ਦੇ ਆਸਣਾਂ ਦੀ ਨਹੀਂ ਬਲਕਿ ਸਿਖਿਆਰਥੀਆਂ ਨੂੰ ਇਸ ਨਾਲ ਜੁੜੇ ਬਾਕੀ ਹੋਰਨਾਂ ਅੰਗਾਂ ਜਿਵੇਂ ਕਿ ਆਯੁਰਵੈਦ ਅਤੇ ਸ਼ਾਕਾਹਾਰੀ ਭੋਜਨ ਆਦਿ ਦੇ ਫਾਇਦਿਆਂ ਬਾਰੇ ਵੀ ਜਾਣੂ ਕਰਵਾਇਆ ਗਿਆ ਹੈ।

ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਜਰਨਲ ਵੱਲੋਂ ਇਸ ਸਮਾਗਮ ਦਾ ਸਮਰਥਨ ਕੀਤਾ ਗਿਆ ਅਤੇ ਇਸ ਸਮਾਗਮ ਵਿਚ ਹਿੱਸਾ ਲੈਣ ਵਾਲਿਆਂ ਸੰਸਥਾਵਾਂ ਨੂੰ ਵਧਾਈ ਦਾ ਪਾਤਰ ਦੱਸਿਆ। ਇਥੇ ਦੇ ਕਾਰਜਕਾਰੀ ਕੌਂਸਲ ਜਰਨਲ ਅਮਰਜੀਤ ਸਿੰਘ ਨੇ ਯੋਗਾ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਯੋਗਾ ਸਿਰਫ ਸਰੀਰਿਕ ਕਸਰਤ ਨਹੀਂ ਬਲਕਿ ਮਾਨਸਿਕ ਅਤੇ ਆਤਮਿਕ ਤੌਰ ਤੇ ਵੀ ਇਨਸਾਨ ਨੂੰ ਨਰੋਇਆ ਰੱਖਦਾ ਹੈ |

ਇਸ ਸਾਲ ਦੀ ਕਾਮਯਾਬੀ ਨੂੰ ਦੇਖਦਿਆਂ ਯੋਗਾ ਫੈਸਟੀਵਲ ਵੈਨਕੂਵਰ ਵੱਲੋਂ ਅਗਲੇ ਵਰੇ ਵੱਡੇ ਪੱਧਰ ਤੇ ਇਸ ਫੈਸਟੀਵਲ ਦਾ ਆਯੋਜਨ ਕਾਰਨ ਦਾ ਐਲਾਨ ਕੀਤਾ ਹੈ |

International Yoga Festival 2017 was celebrated at Vancouver’s University of British Columbia. The event, which was fully packed with Yoga enthusiasts, was organized by Yoga Festival, Vancouver.

It was 3rd annual Yoga festival by the Yoga Festival Vancouver.

For latest Punjabi news log on to http://tvpunjab.com/
YouTube: https://www.youtube.com/TvPunjab
Twitter: https://twitter.com/tvpunjab
Facebook: https://www.facebook.com/TvPunjab.tv/

Short URL:tvp http://bit.ly/2rBNFEI

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab