Site icon TV Punjab | Punjabi News Channel

ਪੀ.ਏ.ਯੂ. ਵਿਚ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਵੈਬੀਨਾਰ ਹੋਇਆ

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਬੀਤੇ ਦਿਨੀਂ ਸਾਉਣੀ ਦੀਆਂ ਫ਼ਸਲਾਂ ਦੀ ਸਫਲਤਾ ਨਾਲ ਕਾਸ਼ਤ ਬਾਰੇ ਇਕ ਵੈਬੀਨਾਰ ਕਰਵਾਇਆ । ਇਸ ਵੈਬੀਨਾਰ ਦਾ ਉਦੇਸ਼ ਕਿਸਾਨਾਂ ਅਤੇ ਪਸਾਰ ਸਿੱਖਿਆ ਵਿਭਾਗ ਵਿਚਕਾਰ ਕੋਵਿਡ-19 ਸੰਕਟ ਦੇ ਬਾਵਜੂਦ ਸੰਪਰਕ ਸੂਤਰਾਂ ਨੂੰ ਕਾਮਯਾਬ ਕਰਨਾ ਸੀ।

ਸਿਧਵਾਂ ਬੇਟ ਬਲਾਕ ਦੇ 40 ਦੇ ਕਰੀਬ ਕਿਸਾਨ ਇਸ ਵਿਚ ਸ਼ਾਮਿਲ ਹੋਏ । ਕਿਸਾਨਾਂ ਨੂੰ ਮੱਕੀ ਦੀ ਨਵੀਂ ਹਾਈਬਿ੍ਰਡ ਕਿਸਮ ਪੀ ਐੱਮ ਐੱਚ-13 ਬਾਰੇ ਡਾ. ਤੋਸ਼ ਗਰਗ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਖੇਤੀ ਪਸਾਰ ਅਧਿਕਾਰੀ ਡਾ. ਸ਼ੇਰਅਜੀਤ ਸਿੰਘ ਮੰਡ ਨੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਪਸਾਰ ਤਜਰਬੇ ਕਿਸਾਨਾਂ ਨਾਲ ਸਾਂਝੇ ਕੀਤੇ ।

ਕਿਸਾਨਾਂ ਨੇ ਵੀ ਸਿੱਧੀ ਬਿਜਾਈ ਰਾਹੀਂ ਝੋਨੇ ਦੀ ਕਾਸ਼ਤ ਵਿੱਚ ਆਉਂਦੀਆਂ ਸਮੱਸਿਆਵਾਂ ਵਿਸ਼ੇਸ਼ ਕਰਕੇ ਚੂਹਿਆਂ ਦੀ ਸਮੱਸਿਆ ਬਾਰੇ ਗੱਲਬਾਤ ਕੀਤੀ । ਕਿਸਾਨਾਂ ਦੇ ਸੁਆਲਾਂ ਦੇ ਜੁਆਬ ਫ਼ਸਲ ਵਿਗਿਆਨੀ ਡਾ. ਮਨਪ੍ਰੀਤ ਸਿੰਘ, ਡਾ. ਮਨਮੀਤ ਕੌਰ ਅਤੇ ਡਾ. ਲੋਪਾਮੁਦਰਾ ਨੇ ਦਿੱਤੇ।

ਟੀਵੀ ਪੰਜਾਬ ਬਿਊਰੋ

Exit mobile version