ਨਵੀਂ ਦਿੱਲੀ- ਆਖਿਰਕਾਰ ਦਿੱਲੀ ਦੇ ਮੋਰਚੇ ਤੋਂ ਖੁਸ਼ਖਬਰੀ ਆ ਹੀ ਗਈ.ਇੱਕ ਸਾਲ ਤੋਂ ਵੱਧ ਸਮੇਂ ਤੋਂ ਦਿੱਲੀ ਦੇ ਬਾਰਡਰ ‘ਤੇ ਜਾਰੀ ਅੰਦੋਲਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ.ਸੰਯੁਕਤ ਕਿਸਾਨ ਮੋਰਚੇ ਵਲੋਂ ਇਸ ਦਾ ਐਲਾਨ ਕੀਤਾ ਹੈ.ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਅਤੇ ਗੁਰਨਾਮ ਸਿੰਘ ਚਢੂਨੀ ਸਮੇਤ ਹੋਰ ਨੇਤਾਵਾਂ ਦੀ ਮੌਜੂਦਗੀ ਕਿਸਾਨ ਨੇਤਾਵਾਂ ਨੇ ਜਾਣਕਾਰੀ ਦਿੱਤੀ ਕੀ ਕੇਂਦਰ ਸਰਕਾਰ ਵਲੋਂ ਬਣੀ ਸਹਿਮਤੀ ਦੇ ਅਧਾਰ ‘ਤੇ ਜਾਰੀ ਚਿੱਠੀ ਤੋਂ ਬਾਅਦ ਕਿਸਾਨਾਂ ਵਲੋਂ ਅੰਦੋਲਨ ਸਮਾਪਤੀ ਦਾ ਫੈਸਲਾ ਕੀਤਾ ਗਿਆ ਹੈ.ਅੰਦੋਲਨ ਪੂਰੀ ਤਰ੍ਹਾਂ ਨਾਲ ਬੰਦ ਨਾ ਕਰਕੇ ਇਸਨੂੰ ਮੁਲਤਵੀ ਕਰਨ ਦਾ ਹੀ ਤਕਨੀਕੀ ਤੌਰ ‘ਤੇ ਫੈਸਲਾ ਲਿਆ ਗਿਆ ਹੈ.
ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕੀ ਦਿੱਲੀ ਕੂਚ ਦੇ ਬਾਵਜੂਦ ਹਰ ਮਹੀਨੇ ਕਿਸਾਨਾਂ ਵਲੋਂ ਬੈਠਕ ਕੀਤੀ ਜਾਵੇਗੀ.ਕਿਸਾਨਾਂ ਨੇ ਇਸ ਨੂੰ ਕਿਸਾਨ ਭਾਈਚਾਰੇ ਦੀ ਜਿੱਤ ਦੱਸਿਆ ਹੈ.11 ਤਰੀਕ ਨੂੰ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਕੂਚ ਕਰਣਗੇ.ਕਿਸਾਨ ਅੰਦੋਲਨ ਚ ਜਿੱਤ ਦੀ ਖੁਸ਼ੀ ਚ ਕਿਸਾਨਾਂ ਵਲੋਂ ਫਤਹਿ ਮਾਰਚ ਦਾ ਅਯੋਜਨ ਕੀਤਾ ਜਾਵੇਗਾ ਜਿਸਤੋਂ ਬਾਅਦ 13 ਤਰੀਕ ਨੂੰ ਸ਼੍ਰੀ ਦਰਬਾਰ ਸਾਹਿਬ ਚ ਅਰਦਾਸ ਕਰ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਾਵੇਗਾ.ਕਿਸਾਨ ਨੇ ਅੰਦੋਲਨ ਚ ਸਾਥ ਦੇਣ ਵਾਲੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਹੈ.