TV Punjab | Punjabi News Channel

ਸਟੇਨ ਸਵਾਮੀ ਨਹੀਂ ਰਹੇ

ਮੁੰਬਈ : ਭੀਮਾ-ਕੋਰੇਗਾਓਂ ਕੇਸ ਵਿਚ ਮੁੰਬਈ ਦੀ ਤਾਲੋਜਾ ਜੇਲ੍ਹ ਵਿਚ ਡੱਕੇ ਆਦਿਵਾਸੀ ਹੱਕਾਂ ਦੇ ਘੁਲਾਟੀਏ ਸਟੇਨ ਸਵਾਮੀ ਬੀਤੇ ਕੱਲ੍ਹ ਤੋਂ ਵੈਂਟੀਲੇਟਰ ‘ਤੇ ਸਨ ਅੱਜ ਚੱਲ ਵਸੇ। ਉਹ 84 ਸਾਲ ਦੇ ਸਨ। ਮਹੀਨਾ ਕੁ ਪਹਿਲਾਂ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।

ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਨੇ ਫਿਰ ਵੀ ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ ਅਤੇ ਸਿਰਫ਼ ਜੇਲ੍ਹ ਹਸਪਤਾਲ ਤੋਂ ਇਕ ਪ੍ਰਾਈਵੇਟ ਹਸਪਤਾਲ ਵਿਚ ਭੇਜ ਦਿੱਤਾ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਮਹਾਰਾਸ਼ਟਰ ਸਰਕਾਰ ਨੂੰ ਹੁਕਮ ਜਾਰੀ ਕਰਕੇ ਉਨ੍ਹਾਂ ਦੀ ਜ਼ਿੰਦਗੀ ਬਚਾਉਣ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ ਸੀ।

ਟੀਵੀ ਪੰਜਾਬ ਬਿਊਰੋ

Exit mobile version