ਅੰਮ੍ਰਿਤਸਰ : ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ ਦੀ ਸਰਹੱਦੀ ਚੌਕੀ ਮੰਗਲੀ ਵਿਖੇ 11-12 ਸਤੰਬਰ ਦੀ ਦਰਮਿਆਨੀ ਰਾਤ ਨੂੰ ਕਰੀਬ 12 ਵਜੇ ਨਾਕੇ ‘ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ ਫ਼ੌਰੀ ਕਾਰਵਾਈ ਕਰਦਿਆਂ ਫਾਇਰਿੰਗ ਕੀਤੀ ਪ੍ਰੰਤੂ ਡਰੋਨ ਪਾਕਿਸਤਾਨ ਵਾਲੇ ਪਾਸੇ ਜਾਣ ‘ਚ ਕਾਮਯਾਬ ਹੋ ਗਿਆ। ਘਟਨਾ ਸਥਾਨ ‘ਤੇ ਬੀ.ਐੱਸ.ਐੱਫ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਥੇ ਬੀ.ਐੱਸ.ਐੱਫ ਦੀ 103 ਬਟਾਲੀਅਨ ਦੇ ਜਵਾਨ ਤਾਇਨਾਤ ਹਨ।
ਟੀਵੀ ਪੰਜਾਬ ਬਿਊਰੋ
Filed under

