ਨਵੀਂ ਦਿੱਲੀ : ਮਹਿੰਗਾਈ ਨੂੰ ਲੈ ਕੇ ਕਾਂਗਰਸ ਕੇਂਦਰ ਸਰਕਾਰ ‘ਤੇ ਲਗਾਤਾਰ ਹਮਲਾ ਕਰ ਰਹੀ ਹੈ। ਪੈਟਰੋਲ, ਡੀਜ਼ਲ ਅਤੇ ਐਲਪੀਜੀ ਦੀਆਂ ਵਧਦੀਆਂ ਕੀਮਤਾਂ ਦੇ ਨਾਲ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵੀ ਲਗਾਤਾਰ ਵਾਧਾ ਹੋਈ ਰਿਹਾ ਹੈ। ਇਸ ਦੇ ਲਈ ਕਾਂਗਰਸ ਲਗਾਤਾਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਸਮੇਂ ਮਹਿੰਗਾਈ ਨਿਰੰਤਰ ਵੱਧ ਰਹੀ ਹੈ।
ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਨੇ ਇਸ ਬਾਰੇ ਮੋਦੀ ਸਰਕਾਰ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਤੁਹਾਨੂੰ ਇਧਰ-ਉਧਰ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਇਹ ਦੱਸੋ ਕਿ ਇਹ ਲੁੱਟ ਕਦੋਂ ਰੁਕਦੀ ਹੈ। ਆਪਣੇ ਟਵੀਟ ਵਿਚ, ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮਹਿੰਗਾਈ ‘ਤੇ ਸਰਕਾਰ ਨੂੰ ਸਿੱਧਾ ਸਵਾਲ ਹੈ ,’ ਤੁਸੀਂ ਇਧਰ-ਉਧਰ ਦੀਆਂ ਗੱਲਾਂ ਨਾ ਕਰੋ , ਦੱਸੋ ਕਿ ਇਹ ਲੁੱਟ ਕਦੋਂ ਬੰਦ ਹੋਵੇਗੀ।
‘ਰਸੋਈ ਦੇ ਬਜਟ ਵਿਚ ਕੀਤੇ ਵਾਧੇ, ਖੇਤੀ ਦੀ ਲਾਗਤ, ਆਵਾਜਾਈ ਦੀ ਲਾਗਤ ਵਿਚ ਕੀਤੇ ਵਾਧੇ ਕਾਰਨ ਸਮਾਜ ਦਾ ਹਰ ਵਰਗ ਪ੍ਰੇਸ਼ਾਨ ਹੈ। ਜਦੋਂ ਤੱਕ ਲੋਕਾਂ ਨੂੰ ਇਸ ਤੋਂ ਰਾਹਤ ਨਹੀਂ ਮਿਲਦੀ ਕਾਂਗਰਸ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ । ਇਸ ਤੋਂ ਪਹਿਲਾਂ ਪੀ ਚਿਦੰਬਰਮ ਨੇ ਕਿਹਾ ਕਿ ਮਹਿੰਗਾਈ ਲੋਕਾਂ ਦੇ ਹੱਥਾਂ ਵਿਚ ਵਧੇਰੇ ਪੈਸਾ ਆਉਣ ਨਾਲ ਜਾਂ ਮੰਗ ਵਧਣ ਨਾਲ ਨਹੀਂ ਹੋਈ ਸਗੋਂ ਇਹ ਮਹਿੰਗਾਈ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਆਰਥਿਕਤਾ ਦੇ ਅਣਉਚਿਤ ਪ੍ਰਬੰਧਨ ਕਾਰਨ ਹੋਈ ਹੈ।
ਟੀਵੀ ਪੰਜਾਬ ਬਿਊਰੋ