ਸਿੱਖ ਆਗੂ Mangal Singh UK ਦਾ ਦੇਹਾਂਤ

London – ਇੰਗਲੈਂਡ ਦੇ ਸਿਰਕੱਢ ਸਿੱਖ ਆਗੂ ਦਾ ਦੇਹਾਂਤ ਹੋ ਗਿਆ | ਇੰਗਲੈਂਡ ਦੇ ਲੈਸਟਰ ਸ਼ਹਿਰ ‘ਚ ਵਸਦੇ ਸਰਦਾਰ ਮੰਗਲ ਸਿੰਘ ਅੱਜ ਸਵੇਰੇ ਫਾਨੀ ਜਹਾਨ ਤੋਂ ਕੂਚ ਕਰ ਗਏ |

 

ਮੰਗਲ ਸਿੰਘ ਦੀ ਬੀਤੇ ਦਿਨੀ ਗੁਰੂ ਘਰ ‘ਚ ਹੀ ਬੋਲਦਿਆਂ ਸਿਹਤ ਵਿਗੜ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੋਟਿਘਮ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ , ਜਿੱਥੇ 2 ਜੂਨ ਦੀ ਸਵੇਰ ਨੂੰ ਉਹ ਸਵਾਸ ਤਿਆਗ ਗਏ | ਸਰਦਾਰ ਮੰਗਲ ਸਿੰਘ ਵੱਲੋਂ 14 ਸਾਲ ਗੁਰੂ ਤੇਗ ਬਹਾਦਰ ਗੁਰੁਦਆਰਾ ਸਾਹਿਬ ਵਿੱਚ ਮੁੱਖ ਸੇਵਾਦਾਰ ਵਜੋਂ ਤੇ ਸੇਵਾਵਾਂ ਨਿਭਾ ਚੁੱਕੇ ਸਨ | 1984 ਦੇ ਘੱਲੂਘਾਰੇ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ | ਜੂਨ 1984 ਨੂੰ ਜਦੋਂ ਦਰਬਾਰ ਸਾਹਿਬ ਦੇ ਉਤੇ ਹਮਲਾ ਹੋਇਆ ਤਾਂ ਸਰਦਾਰ ਮੰਗਲ ਸਿੰਘ ਵੱਲੋਂ ਦਾੜ੍ਹੀ ਕੇਸ ਰੱਖੇ ਗਏ ਤੇ ਉਨ੍ਹਾਂ ਨੇ ਸਿੱਖੀ ਦੇ ਵਿੱਚ ਵਾਪਸੀ ਕੀਤੀ , ਉਸ ਤੋਂ ਬਾਅਦ ਉਹ ਲਗਾਤਾਰ ਗੁਰੂ ਘਰ ਨਾਲ ਜੁੜੇ ਰਹੇ ਅਤੇ ਸੇਵਾ ਕਰਦੇ ਰਹੇ |

 

ਉਨ੍ਹਾਂ ਵੱਲੋਂ 100 ਦੇ ਕਰੀਬ ਸਿੱਖ ਪ੍ਰਚਾਰਕਾਂ ਨੂੰ ਪੱਕਾ ਕਰਵਾਇਆ ਗਿਆ | ਕਰੋਨਾ ਵਾਇਰਸ ਦੇ ਚਲਦੇ ਜਿਥੇ ਇੰਗਲੈਂਡ ਵਿਚ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਸੀ ਉੱਥੇ ਹੀ ਸਰਦਾਰ ਮੰਗਲ ਸਿੰਘ ਜੀ ਹਰ ਰੋਜ ਗੁਰੂ ਘਰ ਦੀ ਕਾਰ ਪਾਰਕਿੰਗ ਵਿੱਚੋ ਹੀ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੁੰਦੇ ਸਨ | ਗੁਰੂ ਘਰ ਵਿੱਚੋ ਕੀਰਤਨ , ਕਥਾ ਅਤੇ ਢਾਡੀ ਕਵੀਸ਼ਰੀ ਸੁਣਨਾ ਉਨ੍ਹਾਂ ਦੇ ਰੂਹ ਦੀ ਖੁਰਾਕ ਸੀ | ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ |