Site icon TV Punjab | Punjabi News Channel

ਰਾਜਸਥਾਨ ‘ਚ ਭਿਆਨਕ ਸੜਕ ਹਾਦਸਾ,12 ਲੋਕਾਂ ਦੀ ਮੌਤ

ਬਾੜਮੇਰ : ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਪਚਪਦਰਾ ਨੇੜੇ ਇਕ ਯਾਤਰੀ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਸੀਐਮ ਅਸ਼ੋਕ ਗਹਿਲੋਤ ਨੇ ਜ਼ਿਲ੍ਹਾ ਕੁਲੈਕਟਰ ਨੂੰ ਰਾਹਤ ਅਤੇ ਬਚਾਅ ਕਾਰਜਾਂ ਸਬੰਧੀ ਹਦਾਇਤਾਂ ਦੇਣ, ਜ਼ਖ਼ਮੀਆਂ ਦਾ ਇਲਾਜ ਯਕੀਨੀ ਬਣਾਉਣ ਲਈ ਕਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਬਾੜਮੇਰ ਵਿਚ ਬੱਸ ਦੇ ਇਕ ਟੈਂਕਰ ਟਰੇਲਰ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਘਟਨਾ ਬੁੱਧਵਾਰ ਨੂੰ ਬਾੜਮੇਰ-ਜੋਧਪੁਰ ਹਾਈਵੇਅ ‘ਤੇ ਵਾਪਰੀ।

ਮੀਡੀਆ ਰਿਪੋਰਟਾਂ ਮੁਤਾਬਕ ਬੱਸ ਵਿਚ ਕਰੀਬ 25 ਲੋਕ ਸਵਾਰ ਸਨ। ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਬਚਾਅ ਕਰਮਚਾਰੀਆਂ ਨੇ ਹਾਦਸੇ ਵਾਲੀ ਥਾਂ ਤੋਂ ਹੁਣ ਤੱਕ 10 ਲਾਸ਼ਾਂ ਕੱਢੀਆਂ ਹਨ।

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਜ਼ਿਲਾ ਕਲੈਕਟਰ ਨੂੰ ਜ਼ਖਮੀਆਂ ਦਾ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਕ ਯਾਤਰੀ ਅਨੁਸਾਰ ਬੱਸ ਬਲੋਤਰਾ ਤੋਂ ਸਵੇਰੇ 9:55 ‘ਤੇ ਰਵਾਨਾ ਹੋਈ ਅਤੇ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੜਕ ਦੇ ਗਲਤ ਪਾਸੇ ਤੋਂ ਆ ਰਹੇ ਇਕ ਟੈਂਕਰ ਦੀ ਬੱਸ ਨਾਲ ਟੱਕਰ ਹੋ ਗਈ।

ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਹਾਦਸੇ ਦੇ ਸਮੇਂ ਬੱਸ ਵਿਚ 25 ਲੋਕ ਸਵਾਰ ਸਨ। ਹੁਣ ਤੱਕ 10 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਹਾਦਸੇ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।

ਹਾਦਸੇ ਵਾਲੀ ਥਾਂ ‘ਤੇ ਪਚਪਦਰਾ ਦੇ ਵਿਧਾਇਕ ਮਦਨ ਪ੍ਰਜਾਪਤ ਅਤੇ ਰਾਜ ਦੇ ਵਾਤਾਵਰਣ ਅਤੇ ਜੰਗਲਾਤ ਮੰਤਰੀ ਸੁਖਰਾਮ ਬਿਸ਼ਨੋਈ ਵੀ ਮੌਜੂਦ ਸਨ। ਬਚਾਅ ਕਾਰਜ ਜਾਰੀ ਹੈ। ਹਾਦਸੇ ਕਾਰਨ ਹਾਈਵੇਅ ’ਤੇ ਭਾਰੀ ਜਾਮ ਲੱਗ ਗਿਆ।

ਟੀਵੀ ਪੰਜਾਬ ਬਿਊਰੋ

Exit mobile version