ਨਹੀਂ ਰਹੇ ਅਭਿਨੇਤਾ ਜੂਨੀਅਰ ਮਹਿਮੂਦ, ਕੈਂਸਰ ਬਣਿਆ ਜਾਨਲੇਵਾ

ਡੈਸਕ- ਮਸ਼ਹੂਰ ਅਭਿਨੇਤਾ ਜੂਨੀਅਰ ਮਹਿਮੂਦ ਨਹੀਂ ਰਹੇ। ਪੇਟ ਦੇ ਕੈਂਸਰ ਕਾਰਨ 67 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਅਭਿਨੇਤਾ ਦਾ ਪੇਟ ਦਾ ਕੈਂਸਰ ਚੌਥੀ ਸਟੇਜ ‘ਤੇ ਪਹੁੰਚ ਗਿਆ ਸੀ। ਰਿਪੋਰਟ ਮੁਤਾਬਕ ਅਭਿਨੇਤਾ ਦਾ ਦੇਹਾਂਤ ਉਨ੍ਹਾਂ ਦੀ ਰਿਹਾਇਸ਼ ‘ਤੇ ਹੋਇਆ। ਉਨ੍ਹਾਂ ਦਾ ਇਲਾਜ ਪਰੇਲ ਦੇ ਟਾਟਾ ਮੈਮੋਰੀਅਲ ਹਸਪਤਾਲ ਵਿ ਚੱਲ ਰਿਹਾ ਸੀ ਪਰ ਕੈਂਸਰ ਤੋਂ ਜੰਗ ਵਿਚ ਉਹ ਹਾਰ ਗਏ। ਦੱਸ ਦੇਈਏ ਕਿ ਜੂਨੀਅਰ ਮਹਿਮੂਦ ਨੇ ‘ਹਾਥੀ ਮੇਰੇ ਸਾਥੀ’, ‘ਕਾਰਵਾਂ’ ਤੇ ‘ਮੇਰਾ ਨਾਮ ਜੋਕਰ’ ਸਣੇ ਕਈ ਚਰਚਿਤ ਫਿਲਮਾਂ ਵਿਚ ਕੰਮ ਕੀਤਾ ਸੀ।

ਜੂਨੀਅਰ ਮਹਿਮੂਦ ਦੇ ਦੇਹਾਂਤ ਦੀ ਪੁਸ਼ਟੀਉਨ੍ਹਾਂ ਦੇ ਕਰੀਬੀ ਦੋਸਤ ਸਲਾਮ ਕਾਜੀ ਨੇ ਕੀਤੀ ਹੈ। ਇਲਾਜ ਦੌਰਾਨ ਅਭਿਨੇਤਾ ਮਹਿਮੂਦ ਨੇ ਆਪਣੇ ਪੁਰਾਣੇ ਦੋਸਤਾਂ, ਅਭਿਨੇਤਾ ਜੀਤੇਂਦਰ ਤੇ ਸਚਿਨ ਪਿਲਗਾਂਵਕਰ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ। ਇਸਦੇ ਬਾਅਦ ਸਚਿਨ ਤੇ ਜੀਤੇਂਦਰ ਜੂਨੀਅਰ ਮਹਿਮੂਦ ਨੂੰ ਮਿਲਣ ਪਹੁੰਚੇ ਸਨ। ਮੁਲਾਕਾਤ ਦੌਰਾਨ ਸਚਿਨ ਨੇ ਬੀਮਾਰ ਅਭਿਨੇਤਾ ਤੋਂ ਪੁੱਛਿਆ ਸੀ ਕਿ ਕੀ ਉਹ ਕੋਈ ਮਦਦ ਕਰ ਸਕਦੇ ਹਨ? ਹਾਲਾਂਕਿ ਮਹਿਮੂਦ ਦੇ ਬੱਚਿਆਂ ਨੇ ਕਿਸੇ ਤਰ੍ਹਾਂ ਦੀ ਮਦਦ ਤੋਂ ਇਨਕਾਰ ਕਰ ਦਿੱਤਾ ਸੀ।

ਅਭਿਨੇਤਾ ਜੂਨੀਅਰ ਮਹਿਮੂਦ ਦੇ ਦੇਹਾਂਤ ਦੀ ਖਬਰ ਨਾਲ ਇੰਡਸਟਰੀ ਵਿਚ ਸੋਗ ਦਾ ਮਾਹੌਲ ਹੈ। ਉਹ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ 5 ਦਹਾਕੇ ਤੋਂ ਜ਼ਿਆਦਾ ਸਮਾਂ ਇੰਡਸਟਰੀ ਵਿਚ ਬਿਤਾਇਆ। ਰਿਪੋਰਟ ਮੁਤਾਬਕ ਜੂਨੀਅਰ ਮਹਿਮੂਦ ਦਾ ਨਾਂ ਨਈਮ ਸਈਅਦ ਸੀ ਅਤੇ ਉਨ੍ਹਾਂ ਨੂੰ ਇਹ ਨਾਂ ਦਿੱਗਜ਼ ਕਾਮੇਡੀਅਨ ਮਹਿਮੂਦ ਨੇ ਦਿੱਤਾ ਸੀ।

ਦੱਸ ਦੇਈਏ ਕਿ ਜੂਨੀਅਰ ਮਹਿਮੂਦ ਨੂੰ ਲਗਭਗ ਇਕ ਮਹੀਨਾ ਪਹਿਲਾਂ ਹੀ ਕੈਂਸਰ ਸਬੰਧੀ ਬੀਮਾਰੀ ਬਾਰੇ ਪਤਾ ਲੱਗਾ ਸੀ। ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀਤੇ ਉਨ੍ਹਾਂ ਦੀ ਸਿਹਤ ਵੀ ਕਾਫੀ ਜ਼ਿਆਦਾ ਵਿਗੜ ਚੁੱਕੀ ਸੀ।