ਜਲੰਧਰ- 9 ਫਰਵਰੀ ਨੂੰ ਜਲੰਧਰ ਦੀ ਵਰਚੂਅਲ ਰੈਲੀ ਰੱਦ ਕਰਨ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਜਲੰਧਰ ਆ ਕੇ ਰੈਲੀ ਕਰਣਗੇ.ਭਾਜਪਾ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੀ.ਐੱਮ ਮੋਦੀ 14 ਫਰਵਰੀ ਨੂੰ ਪੰਜਾਬ ਆਉਣਗੇ ਜਿੱਥੇ ਉਹ ਜਲੰਧਰ ਸ਼ਹਿਰ ਚ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਣਗੇ.ਹਾਲਾਂiੁਕ ਇਸ ਗੱਲ ਦਾ ਇਸ਼ਾਰਾ ਮੋਦੀ ਵਲੋਂ ਬੀਤੇ ਦਿਨੀ ਕੀਤੀ ਗਈ ਵਰਚੂਅਲ ਰੈਲੀ ਚ ਹੀ ਕਰ ਦਿੱਤਾ ਗਿਆ ਸੀ.ਉਨ੍ਹਾਂ ਕਿਹਾ ਸੀ ਕਿ ਕੋਵਿਡ ਨਿਯਮਾਂ ਚ ਢਿੱਲ ਮਿਲਣ ‘ਤੇ ਉਹ ਪੰਜਾਬ ਦੇ ਲੋਕਾਂ ਨੂੰ ਰੂਬਰੂ ਹੋਣਗੇ.
ਨਵਾਂਸ਼ਹਿਰ ਚ ਬਸਪਾ-ਅਕਾਲੀ ਦਲ ਵਲੋਂ ਕੀਤੀ ਗਈ ਮਹਾਰੈਲੀ ਤੋਂ ਬਾਅਦ ਇਹ ਕਯਾਸ ਲਗਾਏ ਜਾ ਰਹੇ ਸਨ ਕਿ ਹੁਣ ਬਾਕੀ ਸਿਆਸੀ ਪਾਰਟੀਆਂ ਵੀ ਪੰਜਾਬ ਚ ਰੈਲੀਆਂ ਸ਼ੁਰੂ ਕਰ ਦੇਣਗੀਆਂ.ਹੁਣ ਭਾਜਪਾ ਨੇ ਇਸਦੀ ਸ਼ੁਰੂਆਤ ਕਰ ਦਿੱਤਾ ਹੈ.
ਫਿਰੋਜ਼ਪੁਰ ਰੈਲੀ ਚ ਸ਼ਿਰਕਤ ਕਰਨ ਗਏ ਪ੍ਰਧਾਨ ਮੰਤਰੀ ਮੋਦੀ ਵਲੋਂ ਸੁਰੱਖਿਆ ਕਾਰਨਾਂ ਦੇ ਚਲਦਿਆਂ ਰੈਲੀ ਰੱਦ ਕਰ ਦਿੱਤੀ ਸੀ.ਪੰਜਾਬ ਸਰਕਾਰ ‘ਤੇ ਇਲਜ਼ਾਮ ਲਗਾਉਣ ‘ਤੇ ਇਹ ਵਿਵਾਦ ਭੱਖ ਗਿਆ ਸੀ.ਕੇਂਦਰੀ ਏਜੰਸੀਆਂ ਅਜੇ ਤੱਕ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ.
ਪ੍ਰਧਾਨ ਮੰਤਰੀ ਦੀ ਆਮਦ ਦੀ ਖਬਰ ਸੁਣ ਕੇ ਪੰਜਾਬ ਭਾਜਪਾ ਨੇਤਾ ਅਤੇ ਵਰਕਰਾਂ ਚ ਜੋਸ਼ ਪੈਦਾ ਹੋ ਗਿਆ ਹੈ.