Site icon TV Punjab | Punjabi News Channel

ਕੈਨੇਡਾ ’ਚ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ, ਦੋ ਲੋਕਾਂ ਦੀ ਮੌਤ

ਕੈਨੇਡਾ ’ਚ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ, ਦੋ ਲੋਕਾਂ ਦੀ ਮੌਤ

Ottawa- ਕੈਨੇਡਾ ਦੇ ਓਟਾਵਾ ’ਚ ਸ਼ਨੀਵਾਰ ਰਾਤ ਨੂੰ ਇਕ ਵਿਆਹ ਸਮਾਗਮ ਦੇ ਬਾਹਰ ਹੋਈ ਗੋਲੀਬਾਰੀ ’ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਛੇ ਜ਼ਖਮੀ ਹੋ ਗਏ। ਓਟਾਵਾ ਪੁਲਿਸ ਸੇਵਾ ਨੇ ਇੱਕ ਨਿਊਜ਼ ਰੀਲੀਜ਼ ’ਚ ਦੱਸਿਆ ਕਿ ਸ਼ਨੀਵਾਰ ਰਾਤੀਂ ਕਰੀਬ 10:30 ਵਜੇ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਅਤੇ ਫਰਸਟ ਰਿਸਾਂਪਡੈਂਟ ਮੌਕੇ ’ਤੇ ਪਹੁੰਚੇ।
ਪੁਲਿਸ ਨੇ ਦੱਸਿਆ ਕਿ ਪੀੜਤ ਲੋਕ ਗਿਬਫੋਰਡ ਡਰਾਈਵ ’ਤੇ ਇੱਕ ਕਨਵੈਨਸ਼ਨ ਕੇਂਦਰ ’ਚ ਇੱਕ ਵਿਆਹ ਸਮਾਗਮ ’ਚ ਸ਼ਾਮਲ ਹੋਏ ਸਨ ਅਤੇ ਗੋਲੀਬਾਰੀ ਇਸ ਕੇਂਦਰ ਦੇ ਬਾਹਰ ਹੋਈ। ਪੁਲਿਸ ਨੇ ਮ੍ਰਿਤਕਾਂ ਦੀ ਪਹਿਚਾਣ 26 ਸਾਲਾ ਸੈਦ ਮੁਹੰਮਦ ਅਲੀ ਅਤੇ 29 ਸਾਲਾ ਅਬਦੀਸ਼ਾਕੁਰ ਅਬਦੀ-ਦਾਹਿਰ ਵਜੋਂ ਕੀਤੀ ਹੈ। ਦੋਵੇਂ ਮਿ੍ਰਤਕ ਟੋਰਾਂਟੋ ਦੇ ਰਹਿਣ ਵਾਲੇ ਸਨ।
ਓਟਾਵਾ ਪੁਲਿਸ ਹੋਮੀਸਾਈਡ ਯੂਨਿਟ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ।
“ਸਾਰੇ ਜਾਂਚ ਕੋਣਾਂ ਦੀ ਪੜਚੋਲ ਕੀਤੀ ਜਾ ਰਹੀ ਹੈ। ਇਸ ਪੜਾਅ ’ਤੇ, ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਇਹ ਨਫ਼ਰਤ ਨਾਲ ਪ੍ਰੇਰਿਤ ਗੋਲੀਬਾਰੀ ਸੀ, ”ਪੁਲਿਸ ਨੇ ਰਿਲੀਜ਼ ਵਿੱਚ ਕਿਹਾ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੇ ਸੰਬੰਧ ’ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਓਟਾਵਾ ਪੁਲਿਸ ਨੇ ਇੱਕ ਬਿਆਨ ’ਚ ਕਿਹਾ ਕਿ ਇਹ ਹਿੰਸਾ ਦੁਖਦਾਈ ਅਤੇ ਅਸਵੀਕਾਰਨਯੋਗ ਹੈ। ਇਹ ਸਾਡੇ ਪੂਰੇ ਭਾਈਚਾਰੇ ਲਈ ਪਰੇਸ਼ਾਨ ਕਰਨ ਵਾਲਾ ਹੈ। ਬਿਆਨ ’ਚ ਅੱਗੇ ਕਿਹਾ ਗਿਆ ਹੈ ਕਿ ਪੁਲਿਸ ਪੀੜਤ ਪਰਿਵਾਰਾਂ ਦੀ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਕਮਿਊਨਿਟੀ ਨੇਤਾਵਾਂ ਤੱਕ ਪਹੁੰਚ ਕਰ ਰਹੀ ਹੈ।

Exit mobile version