ਅਫਗਾਨਿਸਤਾਨ ‘ਚ ਤਾਲਿਬਾਨ ਲਾਗੂ ਕਰੇਗਾ ਇਸਲਾਮੀ ਕਾਨੂੰਨ

ਕਾਬੁਲ : ਜਦੋਂ ਤੋਂ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਰਾਜ ਹੈ, ਲੋਕਾਂ ਵਿਚ ਡਰ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੀ ਵਾਪਸੀ ਦੇ ਨਾਲ ਹੀ ਤਾਲਿਬਾਨ ਨੇ ਹੁਣ ਆਪਣੇ ਕੱਟੜਪੰਥੀ ਇਸਲਾਮੀ ਕਾਨੂੰਨ ਲਾਗੂ ਕਰਨ ਦਾ ਐਲਾਨ ਕੀਤਾ ਹੈ।

ਤਾਲਿਬਾਨ ਦੇ ਸੰਸਥਾਪਕਾਂ ਵਿਚੋਂ ਇਕ ਅਤੇ ਇਸਲਾਮਿਕ ਕਾਨੂੰਨ ਦੇ ਮਾਹਰ, ਮੁੱਲਾ ਨੂਰੁਦੀਨ ਤੁਰਬੀ ਨੇ ਐਲਾਨ ਕੀਤਾ ਹੈ ਕਿ ਛੇਤੀ ਹੀ ਦੇਸ਼ ਵਿਚ ਪੁਰਾਣੇ ਜ਼ਮਾਨੇ ਦੀ ਸਜ਼ਾ ਲਾਗੂ ਕੀਤੀ ਜਾਵੇਗੀ। ਇਸ ਕਾਨੂੰਨ ਦੇ ਤਹਿਤ, ਪਹਿਲਾਂ ਦੀ ਤਰ੍ਹਾਂ, ਲੋਕਾਂ ਦਾ ਸਿਰ ਕਲਮ ਕਰਨ ਤੋਂ ਲੈ ਕੇ ਫਾਂਸੀ ਤੱਕ ਨੂੰ ਸਜ਼ਾ ਦੇ ਰੂਪ ਵਿਚ ਸ਼ਾਮਲ ਕੀਤਾ ਗਿਆ ਹੈ।

ਜਿੱਥੇ ਤਾਲਿਬਾਨ ਸਰਕਾਰ ਪਹਿਲਾਂ ਇਹ ਸਜ਼ਾਵਾਂ ਜਨਤਕ ਤੌਰ ‘ਤੇ ਦਿੰਦੀ ਸੀ, ਹੁਣ ਇਹ ਪਰਦੇ ਦੇ ਪਿੱਛੇ ਦਿੱਤੀ ਜਾਵੇਗੀ। ਇਸ ਦਾ ਐਲਾਨ ਖ਼ੁਦ ਇਸਲਾਮਿਕ ਕਾਨੂੰਨ ਦੇ ਮਾਹਰ ਮੁੱਲਾ ਨੂਰੂਦੀਨ ਤੁਰਬੀ ਨੇ ਕੀਤਾ ਹੈ।

ਟੀਵੀ ਪੰਜਾਬ ਬਿਊਰੋ