● On air now · ਟੀਵੀ ਪੰਜਾਬ

Punjabi News · Since 2013

Breaking

ਅਮਰੀਕਾ ‘ਚ 2 ਪੰਜਾਬੀ ਨੋਜਵਾਨਾ ਦੀ ਮੌਤ

Montana – ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਮੋਨਟਾਨਾ ਵਿੱਚ ਹਾਦਸਾ ਵਾਪਰਿਆ ਜਿਸ ਵਿੱਚ ਦੋ ਪੰਜਾਬੀ ਨੋਜਵਾਨਾ ਦੀ ਮੌਤ ਹੋ ਗਈ। ਦਰਅਸਲ ਅਮਰੀਕਾ ਦੇ ਸੂਬੇ ਮੋਨਟਾਨਾ ‘ਚ ਟਰੱਕ ਤੇ ਰੇਲ ਹਾਦਸਾ ਵਾਪਰਿਆ ਜਿਸ ‘ਚ ਦੋ ਪੰਜਾਬੀ ਨੋਜਵਾਨਾ ਦੀ ਮੌਤ ਹੋ…


Montana – ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਮੋਨਟਾਨਾ ਵਿੱਚ ਹਾਦਸਾ ਵਾਪਰਿਆ ਜਿਸ ਵਿੱਚ ਦੋ ਪੰਜਾਬੀ ਨੋਜਵਾਨਾ ਦੀ ਮੌਤ ਹੋ ਗਈ। ਦਰਅਸਲ ਅਮਰੀਕਾ ਦੇ ਸੂਬੇ ਮੋਨਟਾਨਾ ‘ਚ ਟਰੱਕ ਤੇ ਰੇਲ ਹਾਦਸਾ ਵਾਪਰਿਆ ਜਿਸ ‘ਚ ਦੋ ਪੰਜਾਬੀ ਨੋਜਵਾਨਾ ਦੀ ਮੌਤ ਹੋ ਗਈ ਹੈ। ਮਰਨ ਵਾਲੇ ਪੰਜਾਬੀਆਂ ਦੀ ਪਹਿਚਾਣ ਜਨਤਕ ਕੀਤੀ ਗਈ ਹੈ। ਇੱਕ ਨੌਜਵਾਨ ਦੀ ਪਹਿਚਾਣ ਤਰਨਪ੍ਰੀਤ ਸਿੰਘ ਥਾਂਦੀ ਤੇ ਦੂਜੇ ਨੌਜਵਾਨ ਦੀ ਪਹਿਚਾਣ ਸਿਮਰ ਅਠਵਾਲ ਦੇ ਤੌਰ ਤੇ ਦੱਸੀ ਗਈ ਹੈ।

ਇਹ ਹਾਦਸਾ 27 ਜੂਨ ਸ਼ਾਮ 9.00 ਵਜੇ ਦੇ ਕਰੀਬ ਅਮਰੀਕਾ ਦੇ ਸੂਬੇ ਮੌਨਟਾਨਾ ਦੇ ਹਾਈਵੇਅ 90 ਉਤੇ ਵਾਪਰਿਆ। ਜਾਣਕਾਰੀ ਮੁਤਾਬਿਕ ਹਾਦਸਾ ਰੇਲਮਾਰਗ ਪਾਰ ਕਰਨ ਸਮੇਂ ਟਰੱਕ ਅਤੇ ਰੇਲ ਵਿਚਕਾਰ ਹੋਇਆ ਹੈ। ਟਰੱਕ ਡਰਾਇਵਰ ਆਪਣਾ ਟਰੱਕ ਸਟਾਪ ਸਾਈਨ ਉਤੇ ਰੋਕਣ ਵਿੱਚ ਅਸਫਲ ਰਿਹਾ ਅਤੇ ਰੇਲਗੱਡੀ ਨਾਲ ਟਰੱਕ ਟਕਰਾ ਗਿਆ ਜਿਸਦੇ ਕਾਰਨ ਇਹ ਮੰਦਭਾਗੀ ਦੁਰਘਟਨਾ ਵਾਪਰੀ । ਇਹ ਟੱਕਰ ਕਰਿ ਭਿਆਨਕ ਸੀ ਕਿ ਟਰੱਕ ਟਰੇਲਰ ਨਾਲੋ ਅਲੱਗ ਹੋ ਕੇ ਕਾਫੀ ਦੂਰ ਤੱਕ ਜਾ ਡਿੱਗਾ। ਟਰੇਨ ਦੇ ਇੰਜਣ ਨੂੰ ਵੀ ਅੱਗ ਲੱਗ ਗਈ ਤੇ ਦੋਵਾਂ ਡਰਾਇਵਰਾ ਦੀ ਮੌਕੇ ਤੇ ਹੀ ਮੌਤ ਹੋ ਗਈ ।


Filed under