ਕਿਊਬਕ ’ਚ ਘਰ ਦੀ ਉਸਾਰੀ ਦੌਰਾਨ ਵਾਪਰਿਆ ਭਿਆਨਕ ਹਾਦਸਾ, ਚਾਰ ਵਿਅਕਤੀਆਂ ਦੀ ਮੌਤ

Montrealਕਿਊਬਕ ’ਚ ਇੱਕ ਘਰ ਦੀ ਉਸਾਰੀ ਦੌਰਾਨ ਵਾਪਰੇ ਭਿਆਨਕ ਹਾਦਸੇ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ। ਸੂਬਾਈ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਮੁਤਾਬਕ ਇਹ ਹਾਦਸਾ ਸੂਬੇ ਦੇ ਬਾਸ-ਸੇਂਟ-ਲੌਰੇਂਟ ਇਲਾਕੇ ’ਚ ਸ਼ਨੀਵਾਰ ਸ਼ਾਮੀਂ ਕਰੀਬ 4 ਵਜੇ ਵਾਪਰਿਆ।
ਪੁਲਿਸ ਨੇ ਦੱਸਿਆ ਕਿ ਪੀੜਤ ਜ਼ਮੀਨ ਤੋਂ ਕਈ ਮੀਟਰ ਉੱਪਰ ਇੱਕ ਕੈਂਚੀ ਲਿਫਟ ’ਚ ਕੰਮ ਕਰ ਰਹੇ ਸਨ ਅਤੇ ਇਸੇ ਦੌਰਾਨ ਇਹ ਲਿਫ਼ਟ ਅਚਾਨਕ ਥੱਲੇ ਡਿੱਗ ਪਈ।ਪੁਲਿਸ ਦੇ ਬੁਲਾਰੇ ਸਟੀਫਨ ਟ੍ਰੇਮਬਲੇ ਨੇ ਕਿਹਾ ਕਿ ਇਸ ਹਾਦਸੇ ’ਚ 27 ਸਾਲਾ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਤਿੰਨਾਂ ਜ਼ਖ਼ਮੀਆਂ ਨੂੰ ਇਸ ਮਗਰੋਂ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਨ੍ਹਾਂ ਨੇ ਦਮ ਤੋੜ ਦਿੱਤਾ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚਕਰਤਾਵਾਂ ਉਨ੍ਹਾਂ ਕਾਰਨਾਂ ਦੀ ਜਾਂਚ ਕਰ ਰਹੇ ਹਨ ਜਿਨ੍ਹਾਂ ਦੇ ਚੱਲਦਿਆਂ ਇਹ ਹਾਦਸਾ ਵਾਪਰਿਆ। ਪੀੜਤਾਂ ’ਚ ਦੋ ਔਰਤਾਂ ਅਤੇ ਦੋ ਪੁਰਸ਼ ਸ਼ਾਮਿਲ ਹਨ।