ਬੰਦਗੋਭੀ ਦਾ ਜੂਸ ਪੀਣ ਦੇ 5 ਅਨੋਖੇ ਫਾਇਦੇ

ਬੰਦਗੋਭੀ ਦਾ ਜੂਸ : ਬੰਦਗੋਭੀ ਖਾਣਾ ਲਗਭਗ ਹਰ ਕੋਈ ਪਸੰਦ ਕਰਦਾ ਹੈ। ਹਾਲਾਂਕਿ, ਲੋਕ ਬੰਦਗੋਭੀ  ਦਾ ਸੇਵਨ ਵੱਖ-ਵੱਖ ਤਰੀਕਿਆਂ ਨਾਲ ਕਰਦੇ ਹਨ। ਕੁਝ ਲੋਕ ਬੰਦਗੋਭੀ ਦੀ ਸਬਜ਼ੀ ਅਤੇ ਸੂਪ ਪੀਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬੰਦਗੋਭੀ ਦਾ ਜੂਸ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਡਾਇਟੀਸ਼ੀਅਨ ਦਾ ਕਹਿਣਾ ਹੈ ਕਿ ਬੰਦਗੋਭੀ ‘ਚ ਵਿਟਾਮਿਨ, ਫਾਈਬਰ, ਜ਼ਿੰਕ, ਫਾਸਫੋਰਸ, ਕਾਪਰ, ਪੋਟਾਸ਼ੀਅਮ, ਕਾਰਬੋਹਾਈਡ੍ਰੇਟਸ ਅਤੇ ਫਾਈਟੋਨਿਊਟ੍ਰੀਐਂਟਸ ਹੁੰਦੇ ਹਨ ਜੋ ਸਾਡੇ ਸਰੀਰ ਲਈ ਜ਼ਰੂਰੀ ਹਨ। ਆਓ ਜਾਣਦੇ ਹਾਂ ਬੰਦਗੋਭੀ ਦਾ ਜੂਸ ਪੀਣ ਦੇ ਫਾਇਦੇ…

ਅੱਖਾਂ ਲਈ
ਬੰਦਗੋਭੀ ਦੇ ਜੂਸ ਵਿੱਚ ਮੌਜੂਦ ਪੋਸ਼ਕ ਤੱਤ ਅੱਖਾਂ ਦੀ ਰੋਸ਼ਨੀ ਲਈ ਬਿਹਤਰ ਮੰਨੇ ਜਾਂਦੇ ਹਨ। ਜੇਕਰ ਤੁਸੀਂ ਰੋਜ਼ਾਨਾ ਸਹੀ ਮਾਤਰਾ ‘ਚ ਬੰਦਗੋਭੀ ਦਾ ਜੂਸ ਪੀਓਗੇ ਤਾਂ ਤੁਹਾਨੂੰ ਮੋਤੀਆਬਿੰਦ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

ਸੋਜ ਨੂੰ ਘੱਟ ਕਰਨ
ਬੰਦਗੋਭੀ ਵਿੱਚ ਐਂਟੀ-ਇੰਫਲੇਮੇਟਰੀ ਅਤੇ ਸਲਫਰ ਕੰਪਾਊਂਡਸ ਵੀ ਹੁੰਦੇ ਹਨ ਜੋ ਸਰੀਰ ਵਿੱਚ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਬੰਦਗੋਭੀ ਦਾ ਜੂਸ ਪੀਣ ਨਾਲ ਤੁਹਾਡੇ ਸਰੀਰ ਦੀ ਸੋਜ ਘੱਟ ਹੋ ਜਾਵੇਗੀ। ਇਸ ਲਈ ਹਰ ਕਿਸੇ ਨੂੰ ਰੋਜ਼ਾਨਾ ਇੱਕ ਕੱਪ ਬੰਦਗੋਭੀ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ।

ਇਮਿਊਨਿਟੀ ਵਧਾਏ
ਬੰਦਗੋਭੀ ਦਾ ਜੂਸ ਪੀਣ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ। ਬੰਦਗੋਭੀ ਦੇ ਜੂਸ ਵਿੱਚ ਐਂਟੀ-ਆਕਸੀਡੈਂਟਸ ਅਤੇ ਵਿਟਾਮਿਨ ਹੁੰਦੇ ਹਨ ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।

ਫ੍ਰੀ ਰੈਡੀਕਲਸ
ਬੰਦਗੋਭੀ ਦੇ ਜੂਸ ਵਿੱਚ ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ ਜੋ ਸਰੀਰ ਨੂੰ ਹਾਨੀਕਾਰਕ ਫ੍ਰੀ ਰੈਡੀਕਲਸ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਇਸ ਲਈ ਹਰ ਕਿਸੇ ਨੂੰ ਰੋਜ਼ਾਨਾ ਬੰਦਗੋਭੀ  ਦਾ ਜੂਸ ਪੀਣਾ ਚਾਹੀਦਾ ਹੈ।

ਕੈਂਸਰ ਵਿਰੋਧੀ ਗੁਣ
ਬੰਦਗੋਭੀ ਵਿੱਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ ਅਤੇ ਇਸ ਵਿੱਚ ਸਲਫੋਰਾਫੇਨ ਵੀ ਹੁੰਦਾ ਹੈ ਜੋ ਸਰੀਰ ਵਿੱਚ ਕੈਂਸਰ ਸੈੱਲਾਂ ਨੂੰ ਵਿਕਸਤ ਹੋਣ ਤੋਂ ਰੋਕਦਾ ਹੈ। ਇਸ ਲਈ ਜੇਕਰ ਤੁਸੀਂ ਬੰਦਗੋਭੀ ਦਾ ਜੂਸ ਪੀਂਦੇ ਹੋ ਤਾਂ ਕੈਂਸਰ ਦਾ ਖ਼ਤਰਾ ਘੱਟ ਕੀਤਾ ਜਾ ਸਕਦਾ ਹੈ।