B.C ‘ਚ ਹੋਈਆਂ 176 ਮੌਤਾਂ

VANCOUVER – ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਪ੍ਰੈਲ ਮਹੀਨੇ ਚ 176 ਲੋਕਾਂ ਦੇ ਨਸ਼ਿਆਂ ਕਾਰਨ ਮੌਤ ਹੋਈ ਹੈ | ਇਹ ਜਾਣਕਾਰੀ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਿਥੇ ਉਨ੍ਹਾਂ ਨੇ ਦੱਸਿਆ ਕਿ ਨਾਜਾਇਜ਼ ਨਸ਼ਾ ਇਨ੍ਹਾਂ ਦੀ ਮੌਤ ਦਾ ਕਾਰਨ ਬਣਿਆ ਹੈ |

 

ਪਿਛਲੇ ਸਾਲ ਦੇ ਮਕਾਬਲੇ ਇਸ ਮਹੀਨੇ ਮੌਤਾਂ ਦੇ ਵਿੱਚ 43% ਵਾਧਾ ਦਰਜ ਕੀਤਾ ਗਿਆ | ਇਹ ਇਕ ਅਜਿਹਾ ਮਹੀਨਾ ਹੈ ਜਿਸ ਵਿੱਚ 100 ਤੋਂ ਵੱਧ ਲੋਕਾਂ ਦੀ ਜਾਨ ਇਸ ਨਸ਼ੇ ਨੇ ਲਈ ਹੈ| ਇਸ ਅੰਕੜਿਆਂ ਅਨੁਸਾਰ ਇਸ ਸਾਲ 680 ਮੌਤਾਂ ਹੋ ਚੁੱਕੀਆਂ ਹਨ | ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਨਸ਼ਾ ਕਿੰਨਾ ਖਤਰਨਾਕ ਸਾਬਿਤ ਹੋ ਰਿਹਾ ਹੈ | ਬ੍ਰਿਟਿਸ਼ ਕੋਲੰਬੀਆ ਦੇ ਵਿਚ ਨਸ਼ਿਆਂ ਦੀ ਤਸਕਰੀ ਵੱਧ ਦੀ ਜਾ ਰਹੀ ਹੈ | ਇਨ੍ਹਾਂ ਮੌਤਾਂ ਵਿੱਚ 50 ਸਾਲ ਤੋਂ ਵੱਧ ਉਮਰ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹਨ | ਇਸ ਤੋਂ ਪਹਿਲਾ ਨਸ਼ੇ ਕਾਰਨ 12 ਸਾਲ ਦੀ ਲੜਕੀ ਦੀ ਵੀ ਜਾਨ ਜਾ ਚੁੱਕੀ ਹੈ | ਬ੍ਰਿਟਿਸ਼ ਕੋਲੰਬੀਆ ਦੇ ਮੰਤਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਥਿਤੀ ਸਮੇਂ ਦੇ ਨਾਲ ਖਰਾਬ ਹੁੰਦੀ ਜਾ ਰਹੀ ਹੈ |2016 ਤੋਂ ਲੈ ਕੇ ਹੁਣ ਤੱਕ 7,000 ਲੋਕਾਂ ਦੀ ਮੌਤ ਇਨ੍ਹਾਂ ਨਸ਼ਿਆਂ ਕਾਰਨ ਹੋ ਚੁੱਕੀ ਹੈ |