ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਦੇ ਸਹਿਯੋਗ ਨਾਲ ਪਿੰਡ ਨਿਧਾਨ ਵਾਲਾ ਵਿਚ ਇਕ ਸਿਖਲਾਈ ਕੈਂਪ ਲਾਇਆ ਗਿਆ । ਇਸ ਵਿਚ ਪਰਾਲੀ ਦੀ ਸੰਭਾਲ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਖੇਤ ਵਿਚ ਅਤੇ ਖੇਤ ਤੋਂ ਬਾਹਰ ਪਰਾਲੀ ਸੰਭਾਲ ਦੇ ਤਰੀਕੇ ਦੱਸੇ।
ਪਸਾਰ ਮਾਹਿਰ ਡਾ. ਧਰਮਿੰਦਰ ਸਿੰਘ ਨੇ ਬਿਨਾਂ ਸਾੜੇ ਪਰਾਲੀ ਸੰਭਾਲਣ ਦੇ ਲਾਭ ਕਿਸਾਨਾਂ ਨਾਲ ਸਾਂਝੇ ਕੀਤੇ। ਨਾਬਾਰਡ ਦੇ ਸ੍ਰੀ ਰਸ਼ੀਦ ਲੇਖੀ ਨੇ ਪਰਾਲੀ ਸਾੜਨ ਦੇ ਰੁਝਾਨ ਰੋਕਣ ਲਈ ਸਹਿਕਾਰੀ ਸਭਾਵਾਂ ਦੀ ਭੂਮਿਕਾ ਵਧਾਉਣ ਉੱਪਰ ਜ਼ੋਰ ਦਿੱਤਾ।
ਮਸ਼ੀਨਰੀ ਮਾਹਿਰ ਡਾ. ਐੱਸ ਕੇ ਲੋਹਾਨ ਨੇ ਪਰਾਲੀ ਦੀ ਸੰਭਾਲ ਦੀ ਮਸ਼ੀਨਰੀ ਬਾਰੇ ਗੱਲ ਕੀਤੀ । ਮੋਗਾ ਦੇ ਸਹਾਇਕ ਖੇਤੀ ਅਧਿਕਾਰੀ ਡਾ. ਬਲਜਿੰਦਰ ਸਿੰਘ ਨੇ ਪਰਾਲੀ ਦੀ ਸੰਭਾਲ ਦੀ ਮਸ਼ੀਨਰੀ ਬਾਰੇ ਗੱਲ ਕੀਤੀ ।
ਡਾ. ਲਖਵਿੰਦਰ ਕੌਰ ਨੇ ਕਿਸਾਨਾਂ ਨੂੰ ਖੇਤੀ ਸਾਹਿਤ ਪੜਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਭਾਗ ਲੈਣ ਵਾਲੇ ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਦੀ ਕਿਤਾਬ ਅਤੇ ਜੀਵਾਣੂੰ ਖਾਦਾਂ ਸੰਬੰਧੀ ਸਾਹਿਤ ਵੰਡਿਆ ਗਿਆ ।
ਟੀਵੀ ਪੰਜਾਬ ਬਿਊਰੋ