ਨਵੀਂ ਦਿੱਲੀ : ਅੱਜ ਭਾਰਤ ਦੇ ਨਾਲ-ਨਾਲ ਦੇਸ਼-ਵਿਦੇਸ਼ ਵਿਚ ਜਿਥੇ ਵੀ ਭਾਰਤੀ ਲੋਕ ਰਹਿ ਰਹੇ ਹਨ ਦੀਵਾਲੀ ਤੇ ਬੰਦੀਛੋੜ ਦਿਵਸ ਬੜੀ ਸ਼ਰਧਾ ਤੇ ਧੂਮ -ਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਬਾਜ਼ਾਰਾਂ ਵਿਚ ਦੀਵਾਲੀ ਦੀ ਰੌਣਕ ਦੇਖਣ ਨੂੰ ਮਿਲੀ।
ਪਿਛਲੇ ਸਾਲ ਕੋਰੋਨਾ ਵਾਇਰਸ ਕਾਰਨ ਦੀਵਾਲੀ ਤੇ ਬੰਦੀ ਛੋੜ ਦਿਵਸ ਦਾ ਪਵਿੱਤਰ ਤਿਉਹਾਰ ਲੋਕਾਂ ਨੇ ਘਰਾਂ ਵਿਚ ਰਹਿ ਕੇ ਹੀ ਮਨਾਇਆ। ਤਿਉਹਾਰਾਂ ‘ਤੇ ਕੋਰੋਨਾ ਦਾ ਬਹੁਤ ਪ੍ਰਭਾਵ ਵੀ ਦੇਖਣ ਨੂੰ ਮਿਲਿਆ।
ਹੁਣ ਤੱਕ ਭਾਰਤ ਵਿਚ ਲੋਕਾਂ ਨੂੰ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ 100 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ। ਇਸ ਤੋਂ ਬਾਅਦ ਸਰਕਾਰ ਨੇ ਬਾਜ਼ਾਰਾਂ ਸਮੇਤ ਕਈ ਚੀਜ਼ਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ।
ਇਸੇ ਕਰਕੇ ਇਸ ਵਾਰ ਦੀਵਾਲੀ ਦਾ ਰੰਗ ਬਜ਼ਾਰਾਂ ਵਿਚ ਖਰੀਦਦਾਰੀ ਦੌਰਾਨ ਦੇਖਣ ਨੂੰ ਮਿਲਿਆ। ਇਸ ਪਵਿੱਤਰ ਤਿਉਹਾਰ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ।
ਪ੍ਰਧਾਨ ਮੰਤਰੀ ਨੇ ਕਿਹਾ, ”ਮੈਂ ਕਾਮਨਾ ਕਰਦਾ ਹਾਂ ਕਿ ਇਹ ਤਿਉਹਾਰ ਹਰ ਕਿਸੇ ਦੇ ਜੀਵਨ ਵਿਚ ਖੁਸ਼ਹਾਲੀ, ਖੁਸ਼ੀ ਅਤੇ ਚੰਗੀ ਕਿਸਮਤ ਲਿਆਵੇ।” ਇਸ ਦੇ ਨਾਲ ਹੀ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਨੇ ਕਿਹਾ ਹੈ ਕਿ ਦੀਵਾਲੀ ਦੇ ਦੀਵੇ ਕਿਸਾਨੀ ਸੰਘਰਸ਼ ‘ਚ ਸ਼ਹੀਦ ਹੋਏ ਕਿਸਾਨ-ਮਜ਼ਦੂਰਾਂ ਦੀ ਯਾਦ ‘ਚ ਬਾਲੇ ਜਾਣ।
ਟੀਵੀ ਪੰਜਾਬ ਬਿਊਰੋ