ਮੋਗਾ : ਅਦਾਕਾਰ ਸੋਨੂੰ ਸੂਦ ਨੇ ਇਥੇ ਕੀਤੀ ਇਕ ਪ੍ਰੈੱਸ ਕਾਨਫੰਰਸ ਵਿਚ ਕਿਸੇ ਵੀ ਪਾਰਟੀ ਵੱਲੋਂ ਚੋਣ ਲੜਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਆਪਣੀ ਭੈਣ ਮਾਲਵਿਕਾ ਸੂਦ ਨੂੰ ਰਾਜਨੀਤੀ ‘ਚ ਉਤਾਰਨ ਦਾ ਸੰਕੇਤ ਦਿੰਦਿਆਂ ਲੋਕ ਸੇਵਾ ਗਤੀਵਿਧੀਆਂ ਨੂੰ ਤੇਜ ਕਰਨ ਲਈ ਕਿਹਾ ਹੈ।
ਸੋਨੂੰ ਸੂਦ ਅੱਜ ਮੋਗਾ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਭਾਵੇਂ ਅਸਿੱਧੇ ਰੂਪ ਵਿਚ ਚੰਨੀ ਨੂੰ ਕੇਜਰੀਵਾਲ ਤੋਂ ਬਿਹਤਰ ਦੱਸਿਆ ਹੈ ਪਰ ਕਿਹੜੀ ਪਾਰਟੀ ਤੋਂ ਮਾਲਵਿਕਾ ਸੂਦ ਚੋਣ ਲੜੇਗੀ ਤੇ ਸਿੱਧੇ ਤੌਰ ‘ਤੇ ਸਪੱਸ਼ਟ ਨਹੀਂ ਕੀਤਾ।
ਡੇਂਗੂ ਨਾਲ ਪੀੜਤ ਵਿਆਕਤੀ ਨੂੰ ਸੋਨੂੰ ਸੂਦ ਨੇ 5 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਲਵਿਕਾ ਕਿਹੜੀ ਪਾਰਟੀ ਤੋਂ ਚੋਣ ਲੜੇਗੀ, ਇਸ ਬਾਰੇ ਉਹ ਬਾਅਦ ‘ਚ ਐਲਾਨ ਕਰਨਗੇ।
ਪਹਿਲਾਂ ਉਨ੍ਹਾਂ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੇ ਅੰਦਾਜ਼ੇ ਲਾਏ ਜਾ ਰਹੇ ਸਨ ਪਰ ਦੋ ਦਿਨ ਪਹਿਲਾਂ ਅਚਾਨਕ ਚੰਡੀਗੜ੍ਹ ‘ਚ ਸੀਐੱਮ ਚੰਨੀ ਨਾਲ ਕੀਤੀ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਕਾਂਗਰਸ ‘ਚ ਜਾਣ ਦੇ ਕਿਆਫ਼ੇ ਲਾਏ ਜਾਣ ਲੱਗੇ।
ਹੁਣ ਅੱਜ ਦੀ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਵੱਲੋਂ ਚੋਣ ਲੜਨ ਤੋਂ ਸਾਫ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਸਾਰੀਆਂ ਅਟਕਲਾਂ ‘ਤੇ ਵਿਰਾਮ ਲਗਾ ਦਿੱਤਾ ਹੈ।
ਟੀਵੀ ਪੰਜਾਬ ਬਿਊਰੋ