ਮੋਦੀ ਵੱਲੋਂ ਸੰਵਿਧਾਨ ਦਿਵਸ ‘ਤੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ

ਨਵੀਂ ਦਿੱਲੀ : ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਹੋਰ ਰਾਜਨੀਤਿਕ ਨੇਤਾ ਸੰਸਦ ਦੇ ਸੈਂਟਰਲ ਹਾਲ ਵਿਚ ਸੰਵਿਧਾਨ ਦਿਵਸ ਸਮਾਰੋਹ ਵਿਚ ਹਿੱਸਾ ਲੈਣ ਲਈ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਦਿਵਸ ‘ਤੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸੰਵਿਧਾਨ ਸਭਾ ਵਿਚ ਬੀ.ਆਰ. ਅੰਬੇਡਕਰ ਦੇ ਭਾਸ਼ਣ ਦਾ ਇਕ ਹਿੱਸਾ ਟਵਿੱਟਰ ‘ਤੇ ਸਾਂਝਾ ਕੀਤਾ ਜਿਸ ਵਿਚ ਉਨ੍ਹਾਂ ਨੇ ਸੰਵਿਧਾਨ ਦੇ ਖਰੜੇ ਨੂੰ ਅਪਣਾਉਣ ਲਈ ਪ੍ਰਸਤਾਵ ਪੇਸ਼ ਕੀਤਾ ਸੀ।

ਸਰਕਾਰ ਨੂੰ ਆਪਣੀ ਕਾਰਜਸ਼ੈਲੀ ਬਦਲਣੀ ਚਾਹੀਦੀ ਹੈ : ਆਨੰਦ ਸ਼ਰਮਾ
ਕਾਂਗਰਸੀ ਆਗੂ ਆਨੰਦ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਸਾਰੀਆਂ ਪ੍ਰਕਿਰਿਆਵਾਂ ਨੂੰ ਬਾਈਪਾਸ ਕਰ ਦਿੱਤਾ ਹੈ। ਇਸ ਕਾਰਨ ਕਿਸਾਨਾਂ ਦਾ ਲੰਮਾ ਅੰਦੋਲਨ ਚੱਲਿਆ ਅਤੇ 700 ਕਿਸਾਨ ਸ਼ਹੀਦ ਹੋ ਗਏ। ਅੰਤ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਜੇਕਰ ਸਰਕਾਰ ਨੇ ਵਿਰੋਧੀ ਧਿਰ ਦੀ ਆਵਾਜ਼ ਸੁਣੀ ਹੁੰਦੀ ਤਾਂ ਦੇਸ਼ ਨੂੰ ਇੰਨਾ ਵੱਡਾ ਸੰਕਟ ਅਤੇ ਦੁੱਖ ਨਾ ਦੇਖਣਾ ਪੈਂਦਾ। ਅਜੇ ਵੀ ਸਮਾਂ ਹੈ ਕਿ ਸਰਕਾਰ ਨੂੰ ਆਪਣੀ ਕਾਰਜਸ਼ੈਲੀ ਬਦਲਣੀ ਚਾਹੀਦੀ ਹੈ।

ਇਸਰੋ ‘ਚ ਅਸੰਭਵ ਨੂੰ ਸੰਭਵ ਬਣਾਉਣ ਦੀ ਤਾਕਤ
ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਇੱਕ ਅਜਿਹਾ ਨਾਮ ਹੈ ਜਿਸ ਵਿੱਚ ਅਸੰਭਵ ਨੂੰ ਸੰਭਵ ਬਣਾਉਣ ਦੀ ਤਾਕਤ ਅਤੇ ਹਿੰਮਤ ਹੈ। ਜੋ ਇੱਕੋ ਸਮੇਂ 100 ਤੋਂ ਵੱਧ ਉਪਗ੍ਰਹਿਆਂ ਨੂੰ ਛੱਡ ਸਕਦਾ ਹੈ। ਜੋ ਪੁਲਾੜ ‘ਤੇ ਆਧਾਰਿਤ ਕਿਸੇ ਹਾਲੀਵੁੱਡ ਫਿਲਮ ਦੇ ਬਜਟ ਤੋਂ ਵੀ ਘੱਟ ਬਜਟ ‘ਚ ਚੰਦਰਯਾਨ ਮਿਸ਼ਨ ਨੂੰ ਪੂਰਾ ਕਰ ਸਕਦਾ ਹੈ। ਹੁਣ ਇਸਰੋ ਅਜਿਹੀਆਂ ਤਕਨੀਕਾਂ ‘ਤੇ ਕੰਮ ਕਰ ਰਿਹਾ ਹੈ ਜੋ ਹਾਲੀਵੁੱਡ ਦੀਆਂ ਵਿਗਿਆਨਕ ਕਲਪਨਾ ਫਿਲਮਾਂ ਦੀ ਕਲਪਨਾ ਨੂੰ ਵੀ ਪਿੱਛੇ ਛੱਡ ਦੇਵੇਗੀ।

ਬਸਪਾ ਦੇ ਵਿਧਾਇਕ ਦਲ ਦੇ ਨੇਤਾ ਨੇ ਦਿੱਤਾ ਅਸਤੀਫ਼ਾ
ਲਖਨਊ : ਉੱਤਰ ਪ੍ਰਦੇਸ਼ ਵਿਧਾਨ ਸਭਾ ਵਿਚ ਬਹੁਜਨ ਸਮਾਜ ਪਾਰਟੀ ਵਿਧਾਇਕ ਦਲ ਦੇ ਨੇਤਾ ਅਤੇ ਆਜ਼ਮਗੜ੍ਹ ਦੀ ਮੁਬਾਰਕਪੁਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਸ਼ਾਹ ਆਲਮ ਉਰਫ ਗੁੱਡੂ ਜਮਾਲੀ ਨੇ ਆਪਣੇ ਅਹੁਦੇ ਅਤੇ ਸਦਨ ਤੋਂ ਅਸਤੀਫਾ ਦੇ ਦਿੱਤਾ ਹੈ। ਦੂਜੇ ਪਾਸੇ ਬਸਪਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਵਿਧਾਇਕ ਦੀ ਕੰਪਨੀ ਵਿੱਚ ਕੰਮ ਕਰਨ ਵਾਲੀ ਇਕ ਲੜਕੀ ਨੇ ਉਸ ਦੇ ਚਰਿੱਤਰ ’ਤੇ ਗੰਭੀਰ ਦੋਸ਼ ਲਾਏ ਹਨ ਅਤੇ ਉਹ ਇਸ ਮਾਮਲੇ ’ਤੇ ਪਰਦਾ ਪਾਉਣ ਲਈ ਦਬਾਅ ਬਣਾ ਰਹੇ ਹਨ।

ਹੁਰੀਅਤ ਕਾਨਫਰੰਸ ਖਿਲਾਫ ਵੱਡੀ ਕਾਰਵਾਈ ਦੀ ਤਿਆਰੀ
ਜੰਮੂ : ਕੇਂਦਰ ਸਰਕਾਰ ਵੱਖਵਾਦੀ ਸੰਗਠਨ ਹੁਰੀਅਤ ਕਾਨਫਰੰਸ ਖਿਲਾਫ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਹੁਰੀਅਤ ਕਾਨਫਰੰਸ ਦੇ ਦੋਵਾਂ ਧੜਿਆਂ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਹੁਰੀਅਤ ਕਾਨਫਰੰਸ ਖਿਲਾਫ ਅੱਤਵਾਦ ਵਿਰੋਧੀ ਕਾਨੂੰਨ ਯੂ.ਏ.ਪੀ.ਏ. ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਸਾਰਾ ਮਾਮਲਾ ਟੈਰਰ ਫੰਡਿੰਗ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।

ਟੀਵੀ ਪੰਜਾਬ ਬਿਊਰੋ