Stay Tuned!

Subscribe to our newsletter to get our newest articles instantly!

Sports

‘ਪਿੰਕ ਬਾਲ ਟੈਸਟ’ ਲਈ ਇੰਗਲੈਂਡ ਦੀ 12 ਮੈਂਬਰੀ ਟੀਮ ਦਾ ਐਲਾਨ

ਇੰਗਲੈਂਡ ਨੇ 16 ਦਸੰਬਰ ਤੋਂ ਐਡੀਲੇਡ ਓਵਲ ‘ਚ ਆਸਟ੍ਰੇਲੀਆ ਖਿਲਾਫ ਦੂਜਾ ਟੈਸਟ ਮੈਚ ਖੇਡਣਾ ਹੈ, ਜਿਸ ਲਈ ਆਸਟ੍ਰੇਲੀਆ ਨੇ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਹੈ। ਮੇਜ਼ਬਾਨ ਟੀਮ ਤੋਂ ਬਾਅਦ ਇੰਗਲੈਂਡ ਨੇ ਆਪਣੀ 12 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ‘ਚ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਅਤੇ ਸਟੂਅਰਟ ਬ੍ਰਾਡ ਦੀ ਵਾਪਸੀ ਹੋਈ ਹੈ। ਜਦਕਿ ਮਾਰਕ ਵੁੱਡ ਨੂੰ ਆਰਾਮ ਦਿੱਤਾ ਗਿਆ ਹੈ। ਤੇਜ਼ ਗੇਂਦਬਾਜ਼ਾਂ ਵਿੱਚ ਦੁਨੀਆ ਦੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ 39 ਸਾਲਾ ਐਂਡਰਸਨ ਗਾਬਾ ਵਿੱਚ ਪਹਿਲੇ ਟੈਸਟ ਲਈ ਟੀਮ ਦਾ ਹਿੱਸਾ ਨਹੀਂ ਸਨ, ਜਿਸ ਨੂੰ ਇੰਗਲੈਂਡ ਨੇ 9 ਵਿਕਟਾਂ ਨਾਲ ਹਰਾ ਦਿੱਤਾ ਸੀ।

ਸਟੂਅਰਟ ਬਰਾਡ ਅਤੇ ਐਂਡਰਸਨ ਦੋਵਾਂ ਨੇ ਕਿਹਾ ਕਿ ਉਹ ਨਿਰਾਸ਼ ਹਨ ਕਿ ਉਨ੍ਹਾਂ ਨੂੰ ਟੀਮ ਵਿੱਚ ਨਹੀਂ ਚੁਣਿਆ ਗਿਆ। ਬ੍ਰਾਡ ਗਾਬਾ ਟੈਸਟ ਲਈ 12 ਮੈਂਬਰੀ ਟੀਮ ਵਿੱਚ ਸੀ ਪਰ ਪਲੇਇੰਗ ਇਲੈਵਨ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਇੰਗਲੈਂਡ ਅਤੇ ਵੇਲਜ਼ ਕ੍ਰਿਕੇਟ ਬੋਰਡ (ਈਸੀਬੀ) ਦੇ ਇੱਕ ਬਿਆਨ ਵਿੱਚ ਬੁੱਧਵਾਰ ਨੂੰ ਕਿਹਾ ਗਿਆ ਹੈ ਕਿ ਟਾਸ ਦੇ ਸਮੇਂ ਪਲੇਇੰਗ ਇਲੈਵਨ ਦਾ ਐਲਾਨ ਕੀਤਾ ਜਾਵੇਗਾ।

ਦੂਜੇ ਐਸ਼ੇਜ਼ ਟੈਸਟ ਲਈ ਇੰਗਲੈਂਡ ਦੀ 12 ਮੈਂਬਰੀ ਟੀਮ: ਜੋ ਰੂਟ (ਕਪਤਾਨ), ਜਿੰਮੀ ਐਂਡਰਸਨ, ਸਟੂਅਰਟ ਬਰਾਡ, ਰੋਰੀ ਬਰਨਜ਼, ਜੋਸ ਬਟਲਰ, ਹਸੀਬ ਹਮੀਦ, ਜੈਕ ਲੀਚ, ਡੇਵਿਡ ਮਲਾਨ, ਓਲੀ ਪੋਪ, ਓਲੀ ਰੌਬਿਨਸਨ, ਬੇਨ ਸਟੋਕਸ ਅਤੇ ਕ੍ਰਿਸ ਵੋਕਸ। ਇਹ ਵੀ ਪੜ੍ਹੋ- ਆਸਟ੍ਰੇਲੀਆ ਲਈ ਪੈਟ ਕਮਿੰਸ ਹੋਣਗੇ ਮਹਾਨ ਕਪਤਾਨ, ਸਟੀਵ ਸਮਿਥ ਦੀ ਭੂਮਿਕਾ ਵੀ ਅਹਿਮ : ਜੇਸਨ ਗਿਲੇਸਪੀ

‘ਪਿੰਕ ਬਾਲ ਟੈਸਟ’ ‘ਚ ਜੋਸ਼ ਹੇਜ਼ਲਵੁੱਡ ਦੀ ਜਗ੍ਹਾ ਝਾਈ ਰਿਚਰਡਸਨ ਨੂੰ ਰੱਖਿਆ ਗਿਆ ਹੈ, ਜਿਸ ਦਾ ਐਲਾਨ ਖੁਦ ਕਪਤਾਨ ਪੈਟ ਕਮਿੰਸ ਨੇ ਕੀਤਾ ਹੈ। ਹੇਜ਼ਲਵੁੱਡ ਪਹਿਲੇ ਮੈਚ ਦੌਰਾਨ ਪਿੱਠ ਦੀ ਸਮੱਸਿਆ ਤੋਂ ਪੀੜਤ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਹੈ। ਹਾਲਾਂਕਿ ਡੇਵਿਡ ਵਾਰਨਰ ਇਸ ਮੈਚ ‘ਚ ਖੇਡਣਗੇ।

ਦੂਜੇ ਟੈਸਟ ਲਈ ਆਸਟ੍ਰੇਲੀਆ ਦੀ ਪਲੇਇੰਗ ਇਲੈਵਨ: ਡੇਵਿਡ ਵਾਰਨਰ, ਮਾਰਕਸ ਹੈਰਿਸ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਕੈਮਰਨ ਗ੍ਰੀਨ, ਅਲੈਕਸ ਕੈਰੀ (ਡਬਲਯੂ.ਕੇ.), ਪੈਟ ਕਮਿੰਸ (ਸੀ), ਮਿਸ਼ੇਲ ਸਟਾਰਕ, ਨਾਥਨ ਲਿਓਨ, ਝਾਈ ਰਿਚਰਡਸਨ।

Sandeep Kaur

About Author

You may also like

Sports

ਅਜਿਹੀ ਹੋ ਸਕਦੀ ਪੰਜਾਬ ਤੇ ਦਿੱਲੀ ਦੀ ਪਲੇਇੰਗ ਇਲੈਵਨ, ਜਾਣੋ ਪਿੱਚ ਰਿਪੋਰਟ ਤੇ ਮੈਚ ਪ੍ਰੀਡਿਕਸ਼ਨ

ਆਈਪੀਐਲ 2021 ਦਾ 29ਵਾਂ ਮੁਕਾਬਲਾ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਅੱਜ ਸ਼ਾਮੀਂ 7:30 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ
Sports

ਸਾਹ ਰੋਕ ਦੇਣ ਵਾਲੇ ਮੈਚ ਵਿਚ ਮੁੰਬਈ ਨੇ ਚੇਨੱਈ ਨੂੰ ਹਰਾਇਆ, ਪੋਲਾਰਡ ਨੇ ਖੇਡੀ ਤੂਫਾਨੀ ਪਾਰੀ

ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡੇ ਗਏ ਆਈਪੀਐਲ 2021 ਦੇ 27ਵੇਂ ਮੁਕਾਬਲੇ ‘ਚ ਮੁੰਬਈ ਇੰਡੀਅਨਸ ਨੇ ਚੇਨੱਈ ਸੁਪਰਕਿੰਗਸ ਨੂੰ