ਚੰਡੀਗੜ੍ਹ- ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਦੀ ਰਿਵਾਇਤੀ ਸਿਆਸੀ ਪਾਰਟੀਆਂ ਖਿਲਾਫ ਭੜਾਸ ਕੱਢੀ ਹੈ.ਇੱਕ ਟੀ.ਵੀ ਚੈਨਲ ਨਾਲ ਗੱਲਬਾਤ ਕਰਦਿਆਂ ਰਾਜੇਵਾਲ ਨੇ ਇੱਕ ਸਵਾਲ ਦੇ ਜਵਾਬ ਚ ਕਿਹਾ ਕੀ ਪੰਜਾਬ ਸੂਬੇ ਦੇ ਮੰਦੇ ਹਾਲਾਤਾਂ ਲਈ ਰਿਵਾਇਤੀ ਪਾਰਟੀਆਂ ਜ਼ਿੰਮੇਵਾਰ ਹਨ.ਨੇਤਾਵਾਂ ਨੇ ਪੰਜਾਬ ਦਾ ਨਾ ਸੋਚ ਕੇ ਸਿਰਫ ਆਪਣੀ ਹੀ ਤਰੱਕੀ ਕੀਤੀ ਹੈ.
ਸਿਆਸਤ ਚ ਐਂਟਰੀ ਨੂੰ ਲੈ ਕੇ ਰਾਜੇਵਾਲ ਨੇ ਕਈ ਸਪੱਸ਼ਟ ਜਵਾਬ ਨਹੀਂ ਦਿੱਤਾ.ਉਨ੍ਹਾਂ ਕਿਹਾ ਕੀ ਕਿਸਾਨਾਂ ਦੇ ਸਿਆਸਤ ਚ ਆਉਣ ਬਾਰੇ ਸੰਯੁਕਰ ਕਿਸਾਨ ਮੋਰਚੇ ਇੱਕਠਿਆਂ ਤੌਰ ‘ਤੇ ਹੀ ਫੈਸਲਾ ਲਵੇਗਾ.ਰਾਜੇਵਾਲ ਨੇ ਕਿਹਾ ਕੀ ਉਨ੍ਹਾਂ ਬਾਰੇ ਝੂਠੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ.ਆਮ ਆਦਮੀ ਪਾਰਟੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਚੋਣਾ ਨੂੰ ਲੈ ਕੇ ਕੇਜਰੀਵਾਲ ਨਾਲ ਕੋਈ ਗੱਲ ਹੋਈ ਹੈ.’ਆਪ’ ਦੇ ਸੀ.ਐੱਮ ਉਮੀਦਵਾਰ ਦੀ ਚਰਚਾ ਨੂੰ ਉਨ੍ਹਾਂ ਮੀਡੀਆ ਦੀ ਉਪਜ ਦੱਸਿਆ.
ਪੰਜਾਬ ਵਿਧਾਨ ਸਭਾ ਚੋਣਾ ‘ਤੇ ਚਰਚਾ ਕਰਦਿਆਂ ਰਾਜੇਵਾਲ ਨੇ ਕਿਹਾ ਕੀ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਲੋਕਾਂ ਨੂੰ ਕਿਸਾਨਾਂ ਤੋਂ ਬਹੁਤ ਆਸਾਂ ਨੇ ਪਰ ਕਿਸਾਨ ਨੇਤਾਵਾਂ ਨੇ ਅਜੇ ਤੱਕ ਸਿਆਸਤ ਨੂੰ ਲੈ ਕੇ ਕੋਈ ਵਿਚਾਰ ਨਹੀਂ ਕੀਤਾ ਹੈ.