ਲੁਧਿਆਣਾ ਧਮਾਕੇ ਦੀ ਜਾਂਚ ਲਈ ਕੇਂਦਰ ਤੋਂ ਸਹਿਯੋਗ ਮੰਗੇ ਪੰਜਾਬ ਸਰਕਾਰ- ਅਸ਼ਵਨੀ ਸ਼ਰਮਾ

ਚੰਡੀਗੜ੍ਹ- ਲੁਧਿਆਣਾ ਅਦਾਲਤ ਕੰਪਲੈਕਸ ਚ ਬੀਤੇ ਦਿਨ ਹੋਇਆ ਧਮਾਕਾ ਕੋਈ ਆਮ ਧਮਾਕਾ ਨਹੀਂ ਸੀ.ਪੰਜਾਬ ਸਰਕਾਰ ਨੂੰ ਇਸ ਗੰਭੀਰ ਮੁੱਦੇ ਦੀ ਜਾਂਚ ਲਈ ਕੇਂਦਰ ਸਰਕਾਰ ਅਤੇ ਕੇਂਦਰ ਏਜੰਸੀਆਂ ਤੋਂ ਸਹਿਯੋਗ ਮੰਗਣਾ ਚਾਹੀਦਾ ਹੈ.ਇਹ ਕਹਿਣਾ ਹੈ ਕੀ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ,ਜੋਕਿ ਚੰਡੀਗੜ੍ਹ ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ.

ਪੰਜਾਬ ਦੀ ਕਾਂਗਰਸ ‘ਤੇ ਵਰਦਿਆਂ ਸ਼ਰਮਾ ਨੇ ਕਿਹਾ ਕੀ ਕੇਂਦਰ ਸਰਕਾਰ ਵਲੋ ਵਾਰ ਵਾਰ ਖਦਸ਼ਾ ਜਤਾਉਣ ਦੇ ਬਾਵਜੂਦ ਵੀ ਚੰਨੀ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ.ਬੀ.ਐੱਸ.ਐੱਫ ਦਾ ਦਾਇਰਾ ਵਧਾਉਣ ‘ਤੇ ਵੀ ਚੰਨੀ ਸਰਕਾਰ ਨੇ ਸਿਰਫ ਸਿਆਸਤ ਹੀ ਕੀਤੀ.ਭਾਜਪਾ ਨੇ ਪੰਜਾਬ ਦੇ ਵਿਗੜ ਰਹੇ ਹਾਲਾਤਾਂ ‘ਤੇ ਚਿੰਤਾ ਦਾ ਪ੍ਰਕਟਾਵਾ ਕੀਤਾ ਹੈ.

ਸ਼ਰਮਾ ਨੇ ਕਿਹਾ ਕੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਕਿਸਤਾਨ ਤੋ ਆ ਰਹੇ ਡਰੋਨ ਦਾ ਮੁੱਦਾ ਚੁੱਕਿਆ ਜਾ ਰਿਹਾ ਸੀ ਪਰ ਪੰਜਾਬ ਕਾਂਗਰਸ ਨੇ ਇਸ ‘ਤੇ ਬਿਲਕੁਲ ਵੀ ਗੰਭੀਰਤਾ ਨਹੀਂ ਦਿਖਾਈ.ਭਾਜਪਾ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ‘ਤੇ ਅਣਗਹਿਲੀ ਵਰਤਨ ਦੇ ਇਲਜ਼ਾਮ ਲਗਾਏ ਨੇ.ਪੰਜਾਬ ਭਾਜਪਾ ਦਾ ਕਹਿਣਾ ਹੈ ਕੀ ਸੂਬੇ ਚ ਬੇਅਦਬੀ,ਬਲਾਸਟ ਅਤੇ ਡਾਕੇ ਪੈ ਰਹੇ ਨੇ ਜਦਕਿ ਇੱਥੋਂ ਦਾ ਮੁੱਖ ਮੰਤਰੀ ਸਟੇਜਾਂ ‘ਤੇ ਭੰਗੜਾ ਪਾ ਰਿਹਾ ਹੈ.