ਚੰਡੀਗੜ੍ਹ- ਪੰਜਾਬ ਪੁਲਿਸ ਦੇ ਨਵੇਂ ਡੀ.ਜੀ.ਪੀ ਸਿਧਾਰਥ ਚਟੋਪਾਧਿਆਏ ਨੇ ਲੁਧਿਆਣਾ ਧਮਾਕੇ ‘ਤੇ ਵੱਡਾ ਖੁਲਾਸਾ ਕੀਤਾ ਹੈ.ਡੀ.ਜੀ.ਪੀ ਮੁਤਾਬਿਕ ਕੇਂਦਰ , ਸੂਬਾ ਪੁਲਿਸ ਅਤੇ ਏਜੰਸੀਆਂ ਦੀ ਮਦਦ ਨਾਲ ਲੁਧਿਆਣਾ ਧਮਾਕੇ ਨੂੰ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਗਿਆ ਹੈ.ਉਨ੍ਹਾਂ ਦੱਸਿਆ ਕੀ ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਕਈ ਚੀਜਾਂ ਮਿਲੀਆਂ ਸਨ.ਮੋਬਾਈਲ, ਸਿਮ,ਕਪੜੇ ਅਤੇ ਮ੍ਰਿਤਕ ਦੀ ਬਾਂਹ ‘ਤੇ ਟੈਟੂ ਦੇ ਅਧਾਰ ‘ਤੇ ਜਾਂਚ ਸ਼ੁਰੂ ਕੀਤੀ ਗਈ ਸੀ.ਪਹਿਲਾਂ ਤੋਂ ਹੀ ਇਹ ਸ਼ੰਕਾ ਸੀ ਕੀ ਮ੍ਰਿਤਕ ਵਲੋਂ ਹੀ ਧਮਾਕੇ ਨੂੰ ਅੰਜਾਮ ਦਿੱਤਾ ਗਿਆ ਹੈ.ਪੰਜਾਬ ਪੁਲਿਸ ਦੇ ਡਿਸਮਿਸ ਮੁਲਾਜ਼ਮ ਗਗਨਦੀਪ ਵਜੋਂ ਮ੍ਰਿਤਕ ਦੀ ਪਛਾਣ ਹੋਈ ਹੈ.11 ਅਗਸਤ 2019 ਨੂੰ ਉਸਦੇ ਖਿਲਾਫ ਨਸ਼ਾ ਮਾਮਲੇ ਚ ਪਰਚਾ ਦਰਜ ਹੋਈ ਸੀ.ਖੰਨਾ ਦੇ ਥਾਣਾ ਸਦਰ ਦਾ ਮੁੰਸ਼ੀ ਰਹਿੰਦੇ ਹੋਏ ਇਸ ਪਾਸੋਂ 385 ਗ੍ਰਾਮ ਹੈਰੋਈਨ ਬਰਾਮਦ ਹੋਈ ਸੀ.2 ਫਰਵਰੀ ਨੂੰ ਇਸੇ ਮਾਮਾਲੇ ਚ ਇਸਦੀ ਅਦਾਲਤ ਚ ਪੇਸ਼ੀ ਹੋਣੀ ਸੀ.ਜੇਲ੍ਹ ਚ ਰਹਿਣ ਦੌਰਾਨ ਗਗਨ ਦੀ ਕੁੱਝ ਅਨਸਰਾਂ ਨਾਲ ਸਾਂਝ ਹੋ ਗਈ ਸੀ.ਵਿਦੇਸ਼ਾਂ ਚ ਰਹਿੰਦੇ ਖਾਲਿਸਤਾਨੀ ਅੱਤਵਾਦੀਆਂ ਨਾਲ ਇਸਦੇ ਸੰਪਰਕ ਸਨ ਜੋਕਿ ਨਸ਼ਾ ਅਤੇ ਹੋਰ ਖਤਰਨਾਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਨ.
ਡੀ.ਜੀ.ਪੀ ਦੇ ਮੁਤਾਬਿਕ ਮ੍ਰਿਤਕ ਗਗਨ ਤਕਨੀਕੀ ਤੌਰ ‘ਤੇ ਮਾਹਿਰ ਸੀ.ਬਾਥਰੂਮ ਦੇ ਅੰਦਰ ਉਹ ਬੰਬ ਨੂੰ ਜੋੜਨ ਲਈ ਗਿਆ ਸੀ.ਪਰ ਉਸਦਾ ਅਸਲ ਇਰਾਦਾ ਧਮਾਕਾ ਕਿਤੇ ਹੋਰ ਕਰਨ ਦਾ ਸੀ.
ਬੇਅਦਬੀ ਮਾਮਲਿਆਂ ‘ਤੇ ਬੋਲਦਿਆਂ ਹੋਇਆਂ ਡੀ.ਜੀ.ਪੀ ਸਿਧਾਰਥ ਚਟੋਪਾਦਿਆਏ ਨੇ ਦੱਸਿਆ ਕੀ ੇਸੱਚਖੰਡ ਸ਼੍ਰੀ ਦਰਬਾਰ ਸਾਹਿਬ ਚ ਹੋਈ ਬੇਅਦਬੀ ਮਾਮਲੇ ਚ ਵੀ ਪੰਜਾਬ ਪੁਲਿਸ ਤਹਿ ਤੱਕ ਜਾਂਚ ਕਰ ਰਹੀ ਹੈ.ਕਪੂਰਥਲਾ ਬੇਅਦਬੀ ਮਾਮਲੇ ਚ ਵੀ ਪੁਲਿਸ ਨੇ ਸਫਲਤਾ ਹਾਸਿਲ ਕਰਦੇ ਹੋਏ ਇਸ ਕੇਸ ਨੂੰ ਕੁੱਝ ਹੀ ਸਮੇਂ ਚ ਸੁਲਝਾ ਲਿਆ.ਇੱਥੇ ਬੇਅਦਬੀ ਦਾ ਕੋਈ ਸਬੂਤ ਨਹੀਂ ਮਿਲਿਆ ਸੀ.ਨੌਜਵਾਨ ਸ਼ਾਇਦ ਚੋਰੀ ਦੀ ਨਿਯਤ ਨਾਲ ਗੁਰਦੁਆਰਾ ਸਾਹਿਬ ਚ ਦਾਖਿਲ ਹੋਇਆ ਸੀ.ਪਰ ਉਸਦਾ ਦਰਦਨਾਕ ਤਰੀਕੇ ਨਾਲ ਅੰਤ ਕੀਤਾ ਗਿਆ.ਪੰਜਾਬ ਪੁਲਿਸ ਕਿਸੇ ਨੂੰ ਕਾਨੂੰਨ ਆਪਣੇ ਹੱਥ ਚ ਲੈਣ ਦੀ ਇਜ਼ਾਜ਼ਤ ਨਹੀਂ ਦਿੰਦੀ ਹੈ.ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਚ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ.
ਪੰਜਾਬ ‘ਚ ਚੋਣਾਂ ਦੀ ਗੱਲ ਕਰਦਿਆਂ ਡੀ.ਜੀ.ਪੀ ਨੇ ਕਿਹਾ ਕੀ ਪੰਜਾਬ ਚ ਅਮਨ ਅਤੇ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਪੰਜਾਬ ਪੁਲਿਸ ਵਚਨਬੱਧ ਹੈ.ਸਾਰੇ ਅਫਸਰਾਂ ਨਾਲ ਇਸ ਬਾਬਤ ਗੱਲ ਕਰਕੇ ਹੁਕਮ ਜਾਰੀ ਕਰ ਦਿੱਤੇ ਗਏ ਹਨ.ਚਟੋਪਾਧਿਆਏ ਨੇ ਪੰਜਾਬ ਦੀ ਜਨਤਾ ਤੋਂ ਸਹਿਯੋਗ ਦੀ ਮੰਗ ਕੀਤੀ ਹੈ.ਚਟੋਪਾਧਿਆਏ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛੱਡ ਖੇਡਾਂ ਦੇ ਸਹਾਰੇ ਸੂਬੇ ਦਾ ਨਾਂ ਰੋਸ਼ਨ ਕਰਨ ਦੀ ਨਸੀਹਤ ਦਿੱਤੀ ਹੈ.