ਕੀ ਅੰਨਾ ਹਜ਼ਾਰੇ ਵਾਂਗ ਗ਼ਾਇਬ ਹੋ ਜਾਣਗੇ ਉਗਰਾਹਾਂ ?

ਜਲੰਧਰ- ਪੰਜਾਬ ਦੇ ਕਿਸਾਨ ਸਿਆਸਤ ਚ ਆਉਣ ਦਾ ਬਿਗੁਲ ਬਜਾ ਚੁੱਕੇ ਹਨ.ਐਲਾਨ ਕੀਤਾ ਗਿਆ ਹੈ ਕੀ ਸੰਯੁਕਤ ਸਮਾਜ ਮੋਰਚਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗਾ.ਬਲਬੀਰ ਸਿੰਘ ਰਾਜੇਵਾਲ ਨੂੰ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਗਿਆ ਹੈ.ਪੂਰੇ ਪੰਜਾਬ ਚ ਕਿਸਾਨਾਂ ਦੇ ਪੱਖ ਚ ਹਵਾ ਚਲ ਰਹੀ ਹੈ.ਦੂਜੇ ਪਾਸੇ ਵੱਖ ਵੱਖ ਸਰਵੇ ਇਹ ਦੱਸ ਰਹੇ ਹਨ ਕੀ ਪੰਜਾਬ ਦੀ ਜਨਤਾ ਰਿਵਾੲਤੀ ਪਾਰਟੀ ਦੇ ਉਲਟ ਅੰਦੋਲਨ ਤੋਂ ਹੀ ਨਿਕਲੀ ਆਮ ਆਦਮੀ ਪਾਰਟੀ ਨੂੰ ਪਹਿਲੀ ਪਸੰਦ ਦੱਸ ਰਹੇ ਹਨ.ਦੋਹੇਂ ਪਾਰਟੀਆਂ ਅੰਦੋਲਨ ਤੋਂ ਨਿਕਲੀਆਂ ਹਨ.ਦੋਹਾਂ ਦਾ ਗਠਜੋੜ ਹੁੰਦਾ ਹੈ ਕੀ ਨਹੀਂ,ਫਿਲਹਾਲ ਇਸ ਬਾਬਤ ਪੱਤੇ ਨਹੀਂ ਖੋਲੇ ਗਏ ਹਨ.

ਕਿਸਾਨ ਅੰਦੋਲਨ ਦੌਰਾਨ ਦੇਸ਼ਵਾਸੀਆਂ ਦੇ ਨਾਲ ਨਾਲ ਪੰਜਾਬੀਆਂ ਦਾ ਅਥਾਹ ਉਤਸਾਹ ਅਤੇ ਸਮਰਥਨ ਵੇਖ ਕੇ ਕਿਸਾਨਾ ਨੇ ਸਿਆਸਤ ਚ ਆਉਣ ਦਾ ਮਨ ਬਣਾਇਆ ਹੈ.ਕਿਸਾਨ ਨੇਤਾਵਾਂ ਨੂੰ ਵਿਸ਼ਵਾਸ ਹੈ ਕੀ ਜਨਤਾ ਉਨ੍ਹਾਂ ਨੂੰ ਸੂਬੇ ਦੀ ਵਾਗਡੋਰ ਸੰਭਾਲਣ ਦਾ ਮੌਕਾ ਦੇਵੇਗੀ.ਕੁੱਝ ਅਜਿਹੀ ਹੀ ਸੋਚ ਅਰਵਿਮਦ ਕੇਜਰੀਵਾਲ ਐਂਡ ਟੀਮ ਦੀ ਸੀ ਜਦੋਂ ਉਨ੍ਹਾਂ ਨੇ ਅੰਨਾ ਹਜ਼ਾਰੇ ਦੇ ਮੰਚ ਤੋਂ ਦੇਸ਼ ਦਾ ਸਮਰਥਨ ਵੇਖਿਆ ਸੀ.

ਹੁਣ ਇਨ੍ਹਾਂ ਦੋਹਾਂ ਹੀ ਕੇਸਾਂ ਚ ਸਮਾਨਤਾ ਬਹੁਤ ਵੇਖਨ ਨੂੰ ਮਿਲ ਰਹੀ ਹੈ.ਅੰਨਾ ਹਜ਼ਾਰੇ ਕਿਸੇ ਵੀ ਸਿਆਸੀ ਹਰਕਤ ਦੇ ਹੱਕ ਚ ਨਹੀਂ ਸਨ.ਪਰ ਫਿਰ ਵੀ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਗਾਉਣ ਵਾਲੀ ਕੇਜਰੀਵਾਲ ਟੀਮ ਨੇ ਪਾਰਟੀ ਬਣਾ ਕੇ ਸਿਆਸਤ ਚ ਕਦਮ ਰਖਿਆ.ਹੁਣ ਠੀਕ ਉਸੇ ਤਰਜ਼ ‘ਤੇ ਕਿਸਾਨ ਨੇਤਾ ਨੇ.ਪੰਜਾਬ ਦੀਆਂ ਦੀਆਂ 32 ਜੱਥੇਬੰਦੀਆਂ ਵਿਚੋਂ 10 ਨੇ ਸਿਆਸੀ ਹੱਲਾਸ਼ੇਰੀ ਤੋਂ ਇਨਕਾਰ ਕੀਤਾ ਹੈ.ਜੋਗਿਂਦਰ ਸਿੰਘ ਉਗਰਾਹਾਂ ਇਨ੍ਹਾਂ ਚ ਪ੍ਰਮੁੱਖ ਨਾਂ ਹਨ.ਇਸਦੇ ਬਾਵਜੂਦ ਵੀ ਰਾਜੇਵਾਲ ਅਤੇ ਉਨ੍ਹਾਂ ਦੇ ਸਾਥੀ ਸਿਆਸਤ ਸੁਫਨੇ ਸਜਾਈ ਬੈਠੇ ਹਨ.
ਆਪਣੀ ਸਿਆਸੀ ਮਹਾਤਵਾਕਾਂਸ਼ਾ ਨੂੰ ਪੂਰਾ ਕਰਨ ਲਈ ਦੋਹਾਂ ਧਿਰਾਂ ਵਲੋਂ ਅਪਣਾਏ ਜਾਨ ਵਾਲਾ ਤਰੀਕਾ ਲਗਭਗ ਇੱਕੋ ਜਿਹਾ ਹੈ.ਅਰਵਿੰਦ ਕੇਜਰੀਵਾਲ ਹੁਣ ਦਿੱਲੀ ਦੇ ਮੁੱਖ ਮੰਤਰੀ ਹਨ ਵੱਖ ਵੱਖ ਸੂਬਿਆਂ ਚ ਜਾ ਕੇ ਆਪਣੀ ਪਾਰਟੀ ਦੀ ਸਰਕਾਰ ਬਨਾਉਣ ਦੀ ਕੋਸ਼ਿਸ਼ਾਂ ਚ ਨੇ.ਰਹੀ ਗੱਲ ਕਿਸਾਨ ਨੇਤਾਵਾਂ ਦੀ.ਬਲਬੀਰ ਰਾਜੇਵਾਲ ਦੇ ਨਾਲ ਜਿਹੜੇ ਪੰਜਾਬ ਦੇ ਕਿਸਾਨ ਨੇਤਾਵਾਂ ਦਾ ਨਾਂ ਸਾਹਮਨੇ ਆਉਂਦਾ ਰਿਹਾ ਹੈ ,ਉਨ੍ਹਾਂ ਚੋ ਉਗਰਾਹਾਂ ਇਕ ਵੱਡਾ ਨਾਂ ਹੈ.ਪੰਜਾਬ ਦੀ ਸੱਭ ਤੋਂ ਵੱਡੀ ਜੱਥੇਬੰਦੀ ਨੂੰ ਅਣਗੋਲਿਆਂ ਕਰਕੇ ਕਿਸਾਨ ਕੀ ਸਾਬਿਤ ਕਰਨਾ ਚਾਹੁੰਦੇ ਹਨ.ਕੀ ਉਗਰਾਹਾਂ ਨੂੰ ਅੰਨਾ ਹਜ਼ਾਰੇ ਵਾਂਗ ਹੀ ਸਾਈਲੈਂਟ ਮੋਡ ‘ਤੇ ਰਖਿਆ ਜਾਵੇਗਾ ਜਾਂ ਫਿਰ ਉਨ੍ਹਾਂ ਨੂੰ ਵੀ ਸਿਆਸੀ ਅਖਾੜੇ ਚ ਥੂ ਲਿਆ ਜਾਵੇਗਾ ?

ਪੰਜਾਬ ਦੀ ਸਿਆਸਤ ਫਿਲਹਾਲ ਰੋਜ਼ਾਨਾ ਕਰਵਟ ਲੈ ਰਹੀ ਹੈ.ਕਿਸਾਨਾ ਦਾ ਸਾਥ ਦੇਣ ਵਾਲੇ ਲੋਕ ਅਤੇ ਸਿਆਸੀ ਦਲ ਵੀ ਹੁਣ ਕਿਸਾਨੀ ਅੰਦੋਲਨ ‘ਤੇ ਸਵਾਲ ਚੁੱਕਣੇ ਸ਼ੁਰੂ ਹੋ ਗਏ ਨੇ.ਪਾਰਟੀਆਂ ਨੇ ਆਪਣੇ ਵੋਟ ਬੈਂਕ ਦੇ ਨਾਲ ਆਮ ਜਨਤਾ ਨੂੰ ਕਿਸਾਨਾਂ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਹੈ.ਇੱਕ ਗੱਲ ਸਾਫ ਹੈ ਕੀ ਉਗਰਾਹਾਂ ਅੰਨਾ ਹਜ਼ਾਰੇ ਤੋਂ ਅੱਡ ਨੇ.ਪੰਜਾਬ ਦੀ ਸੱਭ ਤੋਂ ਵੱਡੀ ਜੱਥੇਬੰਦੀ ਜੇਕਰ ਇਸ ਮੁੱਦੇ ‘ਤੇ ਵੀ ਉਲਟ ਚੱਲ ਗਈ ਤਾਂ ਕਈਆਂ ਦੇ ਲਾਲ ਗੱਡੀ ਦੇ ਸੁਫਨੇ ਟੁੱਟ ਸਕਦੇ ਹਨ.