ਮਜੀਠੀਆ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਜਮਾਨਤ,5 ਜਨਵਰੀ ਨੂੰ ਹੋਵੇਗੀ ਸੁਣਵਾਈ

ਚੰਡੀਗੜ੍ਹ- ਅਕਾਲੀ ਦਲ ਵਿਧਾਇਕ ਅਤੇ ਸੀਨੀਅਰ ਬਿਕਰਮ ਮਜੀਠੀਆ ਨੂੰ ਅੱਜ ਹਾਈਕੋਰਟ ਤੋਂ ਜਮਾਨਤ ਨਹੀਂ ਮਿਲ ਸਕੀ.ਐੱਨ.ਡੀ.ਪੀ.ਅੇੱਸ.ਐਕਟ ਦੇ ਮਾਮਲੇ ਚ ਫੰਸੇ ਮਜੀਠੀਆ ਵਲੋਂ ਹਾਈਕੋਰਟ ਚ ਅਗਾਊਂ ਜਮਾਨਤ ਦੀ ਅਰਜ਼ੀ ਲਗਾਈ ਗਈ ਸੀ.ਪਰ ਜੱਜ ਨੇ 5 ਜਨਵਰੀ ਨੂੰ ਇਸ’ਤੇ ਸੁਣਵਾਈ ਦੀ ਤਰੀਕ ਪਾਈ ਹੈ.ਮਿਲੀ ਜਾਣਕਾਰੀ ਮੁਤਾਬਿਕ ਦੋਹਾਂ ਧਿਰਾਂ ਦੇ ਵਕੀਲਾਂ ਵਲੋਂ ਜੱਜ ਸ਼੍ਰੀਮਤੀ ਲੀਜ਼ਾ ਗਿੱਲ ਤੋਂ ਬਹਿਸ ਲਈ ਸਮਾਂ ਮੰਗਿਆ ਗਿਆ ਸੀ.

ਹਾਈਕੋਰਟ ਚ ਪੇਸ਼ ਹੋਏ ਮਜੀਠੀਆ ਦੇ ਵਕੀਲ ਦਮਨਬੀਰ ਗੋਲਡੀ ਦਾ ਕਹਿਣਾ ਹੈ ਕੀ ਸਾਫ ਨਜ਼ਰ ਆਉਂਦਾ ਹੈ ਕੀ ਅਕਾਲੀ ਨੇਤਾ ਮਜੀਠੀਆ ਨੂੰ ਫੰਸਾਉਣ ਲਈ ਕਾਂਗਰਸ ਸਰਕਾਰ ਵਲੋਂ ਸਾਜਿਸ਼ ਰਚੀ ਗਈ ਹੈ.ਪੁਲਿਸ ਮੁੱਖੀ ਤੋਂ ਲੈ ਕੇ ਏ.ਜੀ ਦੀ ਵਾਰ ਵਾਰ ਬਦਲੀ ਕਾਰਣ ਇਸਦੇ ਸੰਕੇਤ ਹਨ.ਵਕੀਲ ਨੇ ਦੱਸਿਆ ਕੀ 4 ਜਨਵਰੀ ਤੱਕ ਹੁਣ ਅਦਾਲਤ ਚ ਛੁੱਟਿਆਂ ਹਨ ੳਤੇ 5 ਤਰੀਕ ਨੂੰ ਹੀ ਹੁਣ ਫਿਜ਼ੀਕਲ ਹਿਅਰਿੰਗ ਹੋ ਪਾਵੇਗੀ.ਸਰਕਾਰ ਅਤੇ ਬਚਾਅ ਪੱਖ ਵਲੋਂ ਅਗਲੀ ਤਰੀਕ ਨੂੰ ਦੇਸ਼ ਦੇ ਦਿੱਗਜ ਵਕੀਲਾਂ ਨੂੰ ਕੋਰਟ ਚ ਭੇਜੇ ਜਾਣ ਦੀਆਂ ਵੀ ਚਰਚਾਵਾਂ ਹਨ.